17.1 C
Jalandhar
Thursday, November 21, 2024
spot_img

ਨਿਸ਼ਾਨੇਬਾਜ਼ੀ ‘ਚ ਭਾਰਤ ਨੇ ਦੋ ਹੋਰ ਸੋਨ ਤਮਗੇ ਜਿੱਤੇ

ਹਾਂਗਜ਼ੂ : ਪਲਕ ਗੂਲੀਆ ਅਤੇ ਈਸ਼ਾ ਸਿੰਘ ਨੇ ਏਸ਼ੀਆਈ ਖੇਡਾਂ ਵਿਚ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਮਗੇ ਜਿੱਤੇ | ਦੋਵਾਂ ਨੇ ਇਕ-ਦੂਜੇ ਨੂੰ ਸਖਤ ਚੁਣੌਤੀ ਦਿੱਤੀ ਅਤੇ ਸਿਖਰਲੀਆਂ ਦੋ ਪੁਜ਼ੀਸ਼ਨਾਂ ਹਾਸਲ ਕੀਤੀਆਂ | 17 ਸਾਲਾ ਪਲਕ ਨੇ ਸੋਨ ਤਮਗਾ ਅਤੇ ਈਸ਼ਾ ਨੇ ਚਾਂਦੀ ਦਾ ਤਮਗਾ ਜਿੱਤਿਆ | ਪਾਕਿਸਤਾਨ ਦੀ ਤਲਤ ਕਿਸਮਲਾ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ |
ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਇਨੇਨੀ ਨੇ ਟੈਨਿਸ ਦੇ ਪੁਰਸ਼ ਡਬਲਜ਼ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ | ਭਾਰਤੀ ਜੋੜੀ ਨੂੰ ਫਾਈਨਲ ‘ਚ ਚੀਨੀ ਤਾਇਪੇ ਦੇ ਸੂ ਯੂ ਸਿਉ ਅਤੇ ਜੈਸਨ ਜੁਗ ਨੇ 6-4, 6 4 ਨਾਲ ਹਰਾਇਆ |
50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਦੇ ਮਰਦਾਂ ਦੇ ਟੀਮ ਇਵੈਂਟ ਵਿਚ ਐਸ਼ਵਰਿਆ ਪ੍ਰਤਾਪ ਸਿੰਘ, ਅਖਿਲ ਸ਼ਿਰੋਨ ਤੇ ਸਵੱਪਨਿਲ ਸੁਰੇਸ਼ ਨੇ ਸੋਨੇ ਦਾ ਤਮਗਾ ਜਿੱਤਿਆ |
ਛੇਵੇਂ ਦਿਨ ਭਾਰਤ ਦੇ 32 ਮੈਡਲ ਹੋ ਗਏ ਹਨ | ਇਨ੍ਹਾਂ ਵਿਚ 8 ਸੋਨੇ, 12 ਚਾਂਦੀ ਤੇ 12 ਕਾਂਸੀ ਦੇ ਹਨ | ਭਾਰਤ ਸੂਚੀ ਵਿਚ ਚੌਥੇ ਨੰਬਰ ‘ਤੇ ਹੈ | ਚੀਨ 173 ਤਮਗਿਆਂ ਨਾਲ ਪਹਿਲੇ, ਦੱਖਣੀ ਕੋਰੀਆ 88 ਨਾਲ ਦੂਜੇ ਤੇ ਜਾਪਾਨ 82 ਨਾਲ ਤੀਜੇ ਨੰਬਰ ‘ਤੇ ਹਨ |

Related Articles

LEAVE A REPLY

Please enter your comment!
Please enter your name here

Latest Articles