ਨਵੀਂ ਦਿੱਲੀ : ਕੇਂਦਰੀ ਰਿਜ਼ਰਵ ਬੈਂਕ ਨੇ 2 ਹਜ਼ਾਰ ਦੇ ਨੋਟਾਂ ਨੂੰ ਬਦਲਣ, ਜਮ੍ਹਾਂ ਕਰਾਉਣ ਦੀ ਸਮਾਂ ਹੱਦ 30 ਸਤੰਬਰ ਤੋਂ ਵਧਾ ਕੇ 7 ਅਕਤੂਬਰ ਕਰ ਦਿੱਤੀ ਹੈ। ਆਰ ਬੀ ਆਈ ਵੱਲੋਂ ਜਾਰੀ ਬਿਆਨ ਮੁਤਾਬਕ ਮਈ ਤੋਂ 29 ਸਤੰਬਰ ਤੱਕ ਬੈਂਕਾਂ ’ਚ ਲਗਭਗ 3.42 ਲੱਖ ਕਰੋੜ ਰੁਪਏ ਦੇ 2 ਹਜ਼ਾਰ ਦੇ ਨੋਟ ਵਾਪਸ ਆ ਗਏ। ਰਿਜ਼ਰਵ ਬੈਂਕ ਵੱਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਕਿ ਨਵੀਂ ਡੈੱਡਲਾਈਨ ਖ਼ਤਮ ਹੋਣ ਤੋਂ ਬਾਅਦ 8 ਅਕਤੂਬਰ ਨੂੰ 2 ਹਜ਼ਾਰ ਰੁਪਏ ਦੇ ਬੈਂਕ ਨੋਟਾਂ ਨੂੰ ਜਮ੍ਹਾਂ, ਬਦਲਾਉਣ ਦੀ ਪ੍ਰਕਿਰਿਆ ਬੰਦ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮਈ ਮਹੀਨੇ ’ਚ ਰਿਜ਼ਰਵ ਬੈਂਕ ਨੇ 2 ਹਜ਼ਾਰ ਰੁਪਏ ਦੇ ਨੋਟ ਵਾਪਸ ਲੈਣ ਦਾ ਐਲਾਨ ਕੀਤਾ ਸੀ।