ਅਮਰੀਕਾ ’ਚ ਦੋ ਭਾਰਤੀਆਂ ਨੇ ਕਰੋੜਾਂ ਦੀ ਧੋਖਾਧੜੀ ਕਬੂਲੀ

0
223

ਹਿਊਸਟਨ : ਅਮਰੀਕਾ ’ਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਆਰਥਿਕ ਸਹਾਇਤਾ ਸਕੀਮ ਤਹਿਤ ਕਰਜ਼ਾ ਲੈ ਕੇ ਕਰੋੜਾਂ ਡਾਲਰ ਦੀ ਧੋਖਾਧੜੀ ’ਚ ਸ਼ਾਮਲ ਹੋਣ ਦਾ ਦੋਸ਼ ਕਬੂਲ ਕਰ ਲਿਆ ਹੈ। ਨਿਆਂ ਵਿਭਾਗ ਨੇ ਕਿਹਾ ਕਿ ਹਿਊਸਟਨ ਦੇ ਨਿਸ਼ਾਂਤ ਪਟੇਲ (41) ਅਤੇ ਹਰਜੀਤ ਸਿੰਘ (49) ਤੇ ਤਿੰਨ ਹੋਰ ਵਿਅਕਤੀ ਕਰਜ਼ਾ ਮੁਆਫੀ ਸਕੀਮ ਤਹਿਤ ਕਰਜ਼ਾ ਲੈ ਕੇ ਲੱਖਾਂ ਡਾਲਰਾਂ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਕਰਨ ’ਚ ਸ਼ਾਮਲ ਸਨ। ਪਟੇਲ ਨੇ ਲੱਗਭੱਗ 474,993 ਡਾਲਰ ਤੇ ਹਰਜੀਤ ਸਿੰਘ ਨੇ 937,379 ਡਾਲਰ ਦੇ ਕਰਜ਼ੇ ਲਏ। ਧੋਖਾਧੜੀ ’ਚ ਸ਼ਾਮਲ ਤਿੰਨ ਹੋਰ ਵਿਅਕਤੀਆਂ ਨੇ 14 ਲੱਖ ਡਾਲਰ ਤੋਂ ਵੱਧ ਪ੍ਰਾਪਤ ਕੀਤੇ। ਇਨ੍ਹਾਂ ਨੂੰ 4 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਹਰੇਕ ਨੂੰ ਵੱਧ ਤੋਂ ਵੱਧ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ।

LEAVE A REPLY

Please enter your comment!
Please enter your name here