27.5 C
Jalandhar
Friday, November 22, 2024
spot_img

ਦਿੱਲੀ ਦੇ ਵਿਧਾਇਕਾਂ ਦੀਆਂ ਤਨਖਾਹਾਂ ‘ਚ 66 ਫੀਸਦੀ ਦਾ ਵਾਧਾ

ਨਵੀਂ ਦਿੱਲੀ : ਦਿੱਲੀ ਅਸੈਂਬਲੀ ਦੇ ਦੋ ਰੋਜ਼ਾ ਮੌਨਸੂਨ ਅਜਲਾਸ ਦੇ ਸੋਮਵਾਰ ਪਹਿਲੇ ਦਿਨ ਵਿਧਾਇਕਾਂ ਦੀਆਂ ਤਨਖਾਹਾਂ ‘ਚ 66 ਫੀਸਦੀ ਤੋਂ ਵੱਧ ਦੇ ਵਾਧੇ ਨਾਲ ਸੰਬੰਧਤ ਬਿੱਲ ਪਾਸ ਕਰ ਦਿੱਤਾ ਗਿਆ | ਵਿਧਾਇਕਾਂ ਨੂੰ ਮੌਜੂਦਾ ਸਮੇਂ ਤਨਾਖਾਹ ਤੇ ਭੱਤਿਆਂਾ ਵਜੋਂ ਮਾਸਿਕ 54000 ਰੁਪਏ ਮਿਲਦੇ ਸਨ, ਜੋ ਹੁਣ ਵਾਧੇ ਮਗਰੋਂ 90,000 ਰੁਪਏ ਮਹੀਨਾ ਹੋ ਜਾਣਗੇ | ਮੰਤਰੀਆਂ, ਵਿਧਾਇਕਾਂ, ਚੀਫ ਵਿ੍ਹਪ, ਸਪੀਕਰ ਤੇ ਡਿਪਟੀ ਸਪੀਕਰ ਅਤੇ ਵਿਰੋਧੀ ਧਿਰ ਦੇ ਆਗੂ ਦੀਆਂ ਤਨਖਾਹਾਂ ‘ਚ ਵਾਧੇ ਸੰਬੰਧੀ ਪੰਜ ਵੱਖੋ-ਵੱਖਰੇ ਬਿੱਲ ਰੱਖੇ ਗਏ ਸਨ, ਜਿਨ੍ਹਾਂ ਨੂੰ ਮੈਂਬਰਾਂ ਨੇ ਪਾਸ ਕਰ ਦਿੱਤਾ |
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਜਿਨ੍ਹਾ ਕੋਲ ਵਿੱਤ ਵਿਭਾਗ ਵੀ ਹੈ, ਨੇ ਕਿਹਾ—ਸਿਆਸਤ ‘ਚ ਪ੍ਰਤਿਭਾਵਾਨ ਲੋਕਾਂ ਨੂੰ ਸੱਦਾ ਦੇਣ ਲਈ ਪੁਰਸਕਾਰ ਤਾਂ ਹੋਣਾ ਚਾਹੀਦਾ ਹੈ | ਕਾਰਪੋਰੇਟਾਂ ਨੂੰ ਵੀ ਤਨਖਾਹਾਂ ਕਰਕੇ ਪ੍ਰਤਿਭਾਵਾਨ ਲੋਕਾਂ ਦਾ ਪੂਲ ਮਿਲਦਾ ਹੈ | ਭਾਜਪਾ ਵਿਧਾਇਕ ਤੇ ਦਿੱਲੀ ਅਸੈਂਬਲੀ ‘ਚ ਵਿਰੋਧੀ ਧਿਰ ਦੇ ਆਗੂ ਰਾਮਵੀਰ ਸਿੰਘ ਬਿਧੂੜੀ ਨੇ ਵੀ ਤਨਖਾਹਾਂ ‘ਚ ਵਾਧੇ ਦੀ ਹਮਾਇਤ ਕੀਤੀ |

Related Articles

LEAVE A REPLY

Please enter your comment!
Please enter your name here

Latest Articles