ਸਿੱਕਮ ’ਚ ਬੱਦਲ ਫਟਣ ਨਾਲ 23 ਜਵਾਨ ਲਾਪਤਾ

0
234

ਗੰਗਟੋਕ : ਸਿੱਕਮ ਵਿਚ ਮੰਗਲਵਾਰ ਦੇਰ ਰਾਜ ਬੱਦਲ ਫਟਣ ਨਾਲ ਤੀਸਤਾ ਨਦੀ ਵਿਚ ਅਚਾਨਕ ਹੜ੍ਹ ਆਉਣ ਕਰਕੇ 5 ਲੋਕਾਂ ਦੀ ਮੌਤ ਹੋ ਗਈ। 23 ਫੌਜੀਆਂ ਸਣੇ 43 ਲੋਕ ਲਾਪਤਾ ਦੱਸੇ ਜਾਂਦੇ ਹਨ। ਪਾਕਯੋਂਗ ਦੇ ਡੀ ਸੀ ਨੇ ਫੌਜੀਆਂ ਦੀ ਮੌਤ ਦਾ ਖਦਸ਼ਾ ਜਤਾਇਆ ਹੈ, ਹਾਲਾਂਕਿ ਅਜੇ ਤੱਕ ਪੁਸ਼ਟੀ ਨਹੀਂ ਹੋਈ। ਨਦੀ ਨੇੜਲੇ ਇਲਾਕੇ ਵਿਚ ਫੌਜੀਆਂ ਦਾ ਕੈਂਪ ਸੀ। ਉੱਥੇ ਖੜ੍ਹੀਆਂ 41 ਗੱਡੀਆਂ ਵੀ ਰੁੜ੍ਹ ਗਈਆਂ। ਰਾਜ ਨੂੰ ਦੇਸ਼ ਨਾਲ ਜੋੜਨ ਵਾਲਾ ਨੈਸ਼ਨਲ ਹਾਈਵੇ-10 ਵੀ ਰੁੜ੍ਹ ਗਿਆ। ਰਾਤੀਂ ਕਰੀਬ ਡੇਢ ਵਜੇ ਬੱਦਲ ਫਟਣ ਨਾਲ ਲਾਚੇਨ ਘਾਟੀ ਵਿਚ ਤੀਸਤਾ ਨਦੀ ਦਾ ਪੱਧਰ 15-20 ਫੁੱਟ ਚੜ੍ਹ ਗਿਆ।

LEAVE A REPLY

Please enter your comment!
Please enter your name here