ਮਹਿੰਗਾਈ ਕਾਰਨ ਕਰੋੜਾਂ ਪਰਵਾਰ ਕਾਫੀ ਮੁਸ਼ਕਲ ‘ਚ : ਕਾਂਗਰਸ

0
255

ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਮੁੱਖ ਨੀਤੀਗਤ ਦਰ ਰੈਪੋ ਨੂੰ ਸ਼ੁੱਕਰਵਾਰ 6.50 ਫੀਸਦੀ ‘ਤੇ ਬਰਕਰਾਰ ਰੱਖਿਆ | ਇਸ ਦੇ ਨਾਲ ਬੈਂਕ ਨੇ ਕਿਹਾ ਹੈ ਕਿ ਭਾਰਤ ਦੁਨੀਆ ਦੇ ਵਿਕਾਸ ਦਾ ਇੰਜਣ ਬਣਨ ਲਈ ਤਿਆਰ ਹੈ | ਕੇਂਦਰੀ ਬੈਂਕ ਨੇ ਮੌਜੂਦਾ ਵਿੱਤੀ ਸਾਲ ਲਈ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ ਡੀ ਪੀ) ਦੇ ਵਾਧੇ ਦੇ ਅਨੁਮਾਨ ਨੂੰ 6.5 ਫੀਸਦੀ ‘ਤੇ ਬਰਕਰਾਰ ਰੱਖਿਆ ਹੈ |
ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮਜ਼ਬੂਤ ਮੰਗ ਕਾਰਨ ਘਰੇਲੂ ਅਰਥਵਿਵਸਥਾ ‘ਚ ਜੁਝਾਰੂਪਣ ਨਜ਼ਰ ਆ ਰਿਹਾ ਹੈ | ਇਸ ਲਈ 2023-24 ‘ਚ ਆਰਥਿਕ ਵਿਕਾਸ ਦਰ 6.5 ਫੀਸਦੀ ਰਹਿਣ ਦਾ ਅਨੁਮਾਨ ਹੈ | ਇਸੇ ਦੌਰਾਨ ਬੈਂਕ ਵੱਲੋਂ ਰੈਪੋ ਦਰ ‘ਚ ਕੋਈ ਬਦਲਾਅ ਨਾ ਕਰਨ ਤੋਂ ਬਾਅਦ ਕਾਂਗਰਸ ਨੇ ਦਾਅਵਾ ਕੀਤਾ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਕਰੋੜਾਂ ਪਰਵਾਰ ਲਗਾਤਾਰ ਵਧ ਰਹੀ ਮਹਿੰਗਾਈ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ | ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ‘ਤੇ ਪੋਸਟ ਕੀਤਾ-ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਦਰ ਨੂੰ 6.5 ਪ੍ਰਤੀਸ਼ਤ ‘ਤੇ ਰੱਖਿਆ ਹੈ | ਇਸ ਦਾ ਸਿੱਧਾ ਮਤਲਬ ਹੈ ਕਿ ਮਹਿੰਗਾਈ ਵੱਡੀ ਚਿੰਤਾ ਬਣੀ ਹੋਈ ਹੈ | ਖਪਤਕਾਰ ਮੁੱਲ ਸੂਚਕ ਅੰਕ 47 ਮਹੀਨਿਆਂ ਤੋਂ ਬੈਂਕ ਦੇ 4 ਪ੍ਰਤੀਸ਼ਤ ਦੇ ਮਿੱਥੇ ਟੀਚੇ ਤੋਂ ਬਹੁਤ ਉੱਪਰ ਹੈ | ਅਗਸਤ 2023 ‘ਚ ਇਹ 6.83 ਪ੍ਰਤੀਸ਼ਤ ਸੀ |

LEAVE A REPLY

Please enter your comment!
Please enter your name here