ਓਟਾਵਾ : ਕੈਨੇਡਾ ’ਚ ਇੱਕ ਟਰੇਨੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ’ਚ ਦੋ ਭਾਰਤੀ ਟਰੇਨੀ ਪਾਇਲਟਾਂ ਦੀ ਮੌਤ ਹੋ ਗਈ। ਪਾਇਲਟ ਅਭੈ ਗਡਰੂ ਅਤੇ ਯਸ਼ ਵਿਜੈ ਰਾਮੂਗੜੇ ਮੁੰਬਈ ਦੇ ਰਹਿਣ ਵਾਲੇ ਸਨ। ਕੈਨੇਡੀਅਨ ਪੁਲਸ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਇਸ ਘਟਨਾ ’ਚ ਕੁੱਲ ਤਿੰਨ ਲੋਕਾਂ ਦੀ ਜਾਨ ਗਈ। ਉਨ੍ਹਾਂ ਕਿਹਾ ਕਿ ਦੋ ਇੰਜਣਾਂ ਵਾਲਾ ਹਲਕਾ ਜਹਾਜ਼ ਪਾਇਪਰ ਪੀ ਏ-34 ਸੇਨੇਕਾ ਚਿਲਿਵੈਕ ਸ਼ਹਿਰ ’ਚ ਇੱਕ ਮੋਟਲ ਦੇ ਪਿੱਛੇ ਦਰੱਖ਼ਤਾਂ ਅਤੇ ਝਾੜੀਆਂ ’ਤੇ ਡਿੱਗ ਗਿਆ।
ਵਾਹਨ ਖੱਡ ’ਚ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਵਾਹਨ ਸੜਕ ਤੋਂ ਫਿਸਲ ਕੇ ਡੂੰਘੀ ਖੱਡ ’ਚ ਡਿੱਗ ਗਿਆ, ਜਿਸ ਕਾਰਨ ਉਸ ’ਚ ਸਵਾਰ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਪੰਜ ਗੰਭੀਰ ਜ਼ਖਮੀ ਹੋ ਗਏ। ਇਹ ਖੇਲਨੀ ਵਿਖੇ ਗੱਡੀ ’ਚ ਸਵਾਰ ਹੋ ਕੇ ਆਪਣੇ ਘਰਾਂ ਨੂੰ ਜਾ ਰਹੇ ਸਨ। ਹਾਦਸਾ ਬੀਤੀ ਸ਼ੁੱਕਰਵਾਰ ਰਾਤ ਪਿੰਡ ਹੰਬਲ ਨੇੜੇ ਵਾਪਰਿਆ। ਤਿੰਨ ਮਜ਼ਦੂਰਾਂ ਮਨੀ ਕੁਮਾਰ (31), ਕਰਨਜੀਤ ਸਿੰਘ (40) ਅਤੇ ਲਾਲ ਚੰਦ (45) ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੰਜ ਨੂੰ ਗੰਭੀਰ ਜ਼ਖਮੀ ਹਾਲਤ ’ਚ ਬਾਹਰ ਕੱਢ ਲਿਆ ਗਿਆ।
ਅਫਗਾਨਿਸਤਾਨ ’ਚ ਕੰਬਿਆ, 14 ਦੀ ਮੌਤ
ਹੇਰਾਤ : ਅਫਗਾਨਿਸਤਾਨ ’ਚ ਸ਼ਨੀਵਾਰ ਤੇਜ਼ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਰਿਐਕਟਰ ਸਕੇਲ ’ਤੇ ਇਸ ਦੀ ਤੀਬਰਤਾ 6.3 ਰਹੀ। ਇਸ ਤੋਂ ਬਾਅਦ 30 ਮਿੰਟ ਦੇ ਅੰਦਰ ਇੱਥੇ 3 ਝਟਕੇ ਲੱਗੇ। ਭੁਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਹੇਰਾਤ ਸੂਬਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਹੁਣ ਤੱਕ 14 ਲੋਕਾਂ ਦੀ ਮੌਤ ਹੋ ਗਈ, ਉਥੇ ਹੀ ਕਰੀਬ 78 ਲੋਕ ਜ਼ਖ਼ਮੀ ਹੋਏ ਹਨ।