ਮਨਪ੍ਰੀਤ ਮਾਮਲੇ ’ਚ ਸ਼ੇਰਗਿੱਲ ਤੇ ਕਾਲੀਆ ਦੀ ਜ਼ਮਾਨਤ ਅਰਜ਼ੀ ’ਤੇ ਫੈਸਲਾ ਰਾਖਵਾਂ

0
297

ਬਠਿੰਡਾ : ਸਥਾਨਕ ਅਦਾਲਤ ਨੇ ਸਾਬਕਾ ਵਿੱਤ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਲਾਟ ਖਰੀਦਣ ਦੇ ਮਾਮਲੇ ’ਚ ਬਠਿੰਡਾ ਵਿਕਾਸ ਅਥਾਰਟੀ ਦੇ ਰਿਕਾਰਡ ’ਚ ਕਥਿਤ ਭੰਨਤੋੜ ਕਰਨ ਸੰਬੰਧੀ ਨਾਮਜ਼ਦ ਬੀ ਡੀ ਏ ਦੇ ਤੱਤਕਾਲੀ ਪ੍ਰਸ਼ਾਸਕ ਪੀ ਸੀ ਐੱਸ ਅਫਸਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਬੀ ਡੀ ਏ ਦੇ ਸੁਪਰਡੈਂਟ ਪੰਕਜ ਕਾਲੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਫੈਸਲਾ ਮੰਗਲਵਾਰ ਰਾਖਵਾਂ ਰੱਖ ਲਿਆ। ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਮ ਕੁਮਾਰ ਸਿੰਗਲਾ ਫੈਸਲਾ 16 ਅਕਤੂਬਰ ਨੂੰ ਸੁਣਾਉਣਗੇ। ਮੁਲਜ਼ਮਾਂ ਦੇ ਵਕੀਲਾਂ ਨੇ ਜਿੱਥੇ ਆਪਣੇ ਮੁਵੱਕਲਾਂ ਨੂੰ ਬੇਕਸੂਰ ਦੱਸਦਿਆਂ ਜ਼ਮਾਨਤ ਦੇਣ ਦੀ ਮੰਗ ਕੀਤੀ, ਉੱਥੇ ਸਰਕਾਰੀ ਵਕੀਲ ਨੇ ਬੀ ਡੀ ਏ ਦੇ ਦੋਵਾਂ ਅਫਸਰਾਂ ਨੂੰ ਪਲਾਟ ਘਪਲੇ ਦੇ ਸਾਜ਼ਿਸ਼ਘਾੜੇ ਕਰਾਰ ਦਿੰਦਿਆਂ ਜ਼ਮਾਨਤ ਦਾ ਸਖਤ ਵਿਰੋਧ ਕੀਤਾ।
ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਦੋਵਾਂ ਨੇ ਇਸ ਤਰ੍ਹਾਂ ਦੀਆਂ ਬੇਨਿਯਮੀਆਂ ਕੀਤੀਆਂ ਕਿ ਕੋਈ ਹੋਰ ਪਲਾਟ ਨਾ ਖਰੀਦ ਸਕੇ। ਤੱਤਕਾਲੀ ਮੰਤਰੀ ਨੂੰ ਲਾਭ ਦੇਣ ਲਈ ਕਈ ਮਹੀਨੇ ਪਹਿਲਾਂ ਬਦਲੀ ਜਾ ਚੁੱਕੀ ਅਧਿਕਾਰੀ ਦੇ ਡਿਜੀਟਲ ਦਸਤਖਤ ਵਰਤੇ ਗਏ।
ਖਹਿਰਾ ਦਾ ਰਿਮਾਂਡ ਵਧਿਆ
ਫਾਜ਼ਿਲਕਾ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਅਦਾਲਤ ਨੇ ਮੰਗਲਵਾਰ ਦੋ ਦਿਨਾਂ ਲਈ ਜੁਡੀਸ਼ੀਅਲ ਰਿਮਾਂਡ ਵਧਾ ਦਿੱਤਾ। ਉਹ 14 ਦਿਨਾਂ ਤੋਂ ਜੁਡੀਸ਼ੀਅਲ ਰਿਮਾਂਡ ’ਤੇ ਚਲੇ ਆ ਰਹੇ ਹਨ।

LEAVE A REPLY

Please enter your comment!
Please enter your name here