ਭੈਣ ਨੇ ਹੀ ਦੋ ਛੋਟੀਆਂ ਭੈਣਾਂ ਮਾਰੀਆਂ!

0
203

ਇਟਾਵਾ : ਯੂ ਪੀ ਦੇ ਇਟਾਵਾ ਜ਼ਿਲ੍ਹੇ ਦੇ ਬਲਰਾਈ ਥਾਣਾ ਖੇਤਰ ’ਚ ਪੁਲਸ ਨੇ 4 ਅਤੇ 7 ਸਾਲ ਦੀਆਂ ਦੋ ਸਕੀਆਂ ਭੈਣਾਂ, ਜਿਨ੍ਹਾਂ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਗਈ ਸੀ, ਦੇ ਮਾਮਲੇ ’ਚ ਉਨ੍ਹਾਂ ਦੀ ਵੱਡੀ ਭੈਣ ਨੂੰ ਗਿ੍ਰਫਤਾਰ ਕਰ ਲਿਆ ਹੈ। ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਦਾ ਗਲਾ ਵੱਢਿਆ ਗਿਆ ਸੀ।
ਇਟਾਵਾ ਅਤੇ ਕਾਨਪੁਰ ਦੀਆਂ ਫੋਰੈਂਸਿਕ ਟੀਮਾਂ ਅਤੇ ਘਟਨਾ ਦਾ ਵਿਸ਼ਲੇਸ਼ਣ ਕਰਨ ਲਈ ਬਣਾਈਆਂ ਗਈਆਂ ਟੀਮਾਂ ਵੱਲੋਂ ਇਕੱਠੇ ਕੀਤੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਦੋਵਾਂ ਭੈਣਾਂ ਦਾ ਕਤਲ ਉਨ੍ਹਾਂ ਦੀ ਵੱਡੀ ਭੈਣ ਅੰਜਲੀ (20) ਨੇ ਕੀਤਾ ਸੀ। ਪੁਲਸ ਨੂੰ ਸ਼ੱਕ ਹੈ ਇਸ ਹੱਤਿਆ ਕਾਂਡ ’ਚ ਇਕ ਵਿਅਕਤੀ ਵੀ ਸ਼ਾਮਲ ਹੈ।

LEAVE A REPLY

Please enter your comment!
Please enter your name here