ਅਮਰੀਕੀ ਨੀਤੀ ਦੀ ਨਾਕਾਮੀ : ਪੁਤਿਨ

0
174

ਮਾਸਕੋ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਇਜ਼ਰਾਈਲ-ਫਲਸਤੀਨੀ ਟਕਰਾਅ ਮੱਧ-ਪੂਰਬ ਬਾਰੇ ਅਮਰੀਕੀ ਨੀਤੀ ਦੀ ਨਾਕਾਮੀ ਦੀ ਮਿਸਾਲ ਹੈ। ਦੌਰੇ ’ਤੇ ਆਏ ਇਰਾਕੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਵਿਚ ਉਹਨਾ ਕਿਹਾ ਕਿ ਅਮਰੀਕਾ ਨੇ ਖਿੱਤੇ ਦੀ ਸਮੱਸਿਆ ਦੇ ਹੱਲ ਲਈ ਕੋਸ਼ਿਸ਼ਾਂ ’ਤੇ ਆਪਣੀ ਇਜਾਰੇਦਾਰੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨੇ ਕਿਹਾ ਹੈ ਕਿ ਫਲਸਤੀਨੀ ਰਾਜ ਦੀ ਕਾਇਮੀ ਨਾਲ ਹੀ ਅਮਨ ਕਾਇਮ ਹੋ ਸਕਦਾ ਹੈ।
ਅਮਰੀਕਾ ਵੱਲੋਂ ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਸ਼ੁਰੂ
ਵਾਸ਼ਿੰਗਟਨ : ਅਮਰੀਕਾ ਨੇ ਇਜ਼ਰਾਈਲ ਨੂੰ ਜ਼ਰੂਰੀ ਹਥਿਆਰਾਂ ਅਤੇ ਫੌਜੀ ਸਾਜ਼ੋ-ਸਾਮਾਨ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਪੈਂਟਾਗਨ ਇਹ ਪਤਾ ਲਗਾਉਣ ਲਈ ਆਪਣੇ ਹਥਿਆਰਾਂ ਦਾ ਜਾਇਜ਼ਾ ਲੈ ਰਿਹਾ ਹੈ ਕਿ ਹਮਾਸ ਨਾਲ ਜੰਗ ਵਿਚ ਇਜ਼ਰਾਈਲ ਦੀ ਮਦਦ ਲਈ ਹੋਰ ਕੀ ਭੇਜਿਆ ਜਾ ਸਕਦਾ ਹੈ। ਜਹਾਜ਼ਾਂ ਨੇ ਫੌਜੀ ਸਹਾਇਤਾ ਨਾਲ ਇਜ਼ਰਾਈਲ ਲਈ ਉਡਾਣ ਭਰੀ ਹੈ। ਸੂਤਰਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਅਮਰੀਕਾ ਨੇ ਇਜ਼ਰਾਈਲ ਨੂੰ ਕਿਹੜੇ ਹਥਿਆਰ ਭੇਜੇ ਹਨ।
ਅਮਰੀਕਾ ਖੇਤਰ ’ਚ ਹਿਜ਼ਬੁੱਲ੍ਹਾ ਅਤੇ ਹੋਰ ਈਰਾਨ ਦੇ ਸਮਰਥਨ ਵਾਲੇ ਗਰੁੱਪਾਂ ਦੀਆਂ ਸਰਗਰਮੀਆਂ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।

LEAVE A REPLY

Please enter your comment!
Please enter your name here