ਅੰਮਿ੍ਰਤਸਰ : 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਬੁੱਧਵਾਰ ਦੁਪਹਿਰ ਅਰਦਾਸ ਮਗਰੋਂ ਸਮਾਪਤ ਹੋ ਗਈ ਅਤੇ ਗੁਰਦੁਆਰੇ ਦੇ ਕਵਾੜ ਸੰਗਤ ਵਾਸਤੇ ਬੰਦ ਕਰ ਦਿੱਤੇ ਗਏ। ਯਾਤਰਾ 20 ਮਈ ਨੂੰ ਆਰੰਭ ਹੋਈ ਸੀ ਅਤੇ ਚਾਰ ਮਹੀਨੇ 20 ਦਿਨ ਮਗਰੋਂ ਸਮਾਪਤ ਹੋ ਗਈ। ਦੋ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਗੁਰੂ ਘਰ ’ਚ ਮੱਥਾ ਟੇਕਿਆ।



