ਜਲੰਧਰ ਦੀ ਜੰਮਪਲ ਰਿਤੂ ਬਾਹਰੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਐਕਟਿੰਗ ਚੀਫ਼ ਜਸਟਿਸ

0
192

ਚੰਡੀਗੜ੍ਹ : ਜਸਟਿਸ ਰਿਤੂ ਬਾਹਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕਾਰਜਕਾਰੀ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਚੀਫ ਜਸਟਿਸ ਰਵੀਸ਼ੰਕਰ ਝਾਅ ਸ਼ੁੱਕਰਵਾਰ ਸੇਵਾਮੁਕਤ ਹੋ ਜਾਣਗੇ। ਜਸਟਿਸ ਬਾਹਰੀ ਦਾ ਜਨਮ 11 ਅਕਤੂਬਰ 1962 ਨੂੰ ਜਲੰਧਰ ਵਿਖੇ ਹੋਇਆ ਸੀ ਅਤੇ ਉਹ ਪ੍ਰਸਿੱਧ ਵਕੀਲਾਂ ਦੇ ਪਰਵਾਰ ਨਾਲ ਸੰਬੰਧਤ ਹਨ। ਉਨ੍ਹਾ ਦੇ ਪੜਦਾਦਾ ਮਰਹੂਮ ਕਰਮ ਚੰਦ ਬਾਹਰੀ ਮਸ਼ਹੂਰ ਵਕੀਲ ਸਨ। ਉਨ੍ਹਾ ਦੇ ਦਾਦਾ ਮਰਹੂਮ ਸੋਮ ਦੱਤ ਬਾਹਰੀ ਵੀ ਉੱਘੇ ਵਕੀਲ ਸਨ ਤੇ 1952 ਤੋਂ 1957 ਤੱਕ ਪੰਜਾਬ ਦੇ ਵਿਧਾਇਕ ਵੀ ਰਹੇ। ਉਨ੍ਹਾ ਦੇ ਪਿਤਾ ਜਸਟਿਸ ਅੰਮਿ੍ਰਤ ਲਾਲ ਬਾਹਰੀ 1994 ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਸੇਵਾਮੁਕਤ ਹੋਏ। ਜਸਟਿਸ ਬਾਹਰੀ ਨੇ ਕਾਰਮਲ ਕਾਨਵੈਂਟ ਸਕੂਲ ਚੰਡੀਗੜ੍ਹ ’ਚ ਪੜ੍ਹਾਈ ਕੀਤੀ ਅਤੇ 1982 ’ਚ ਸਰਕਾਰੀ ਕਾਲਜ ਫਾਰ ਵੂਮੈਨ ਚੰਡੀਗੜ੍ਹ ਤੋਂ ਅਰਥ ਸ਼ਾਸਤਰ (ਆਨਰਜ਼) ਦੀ ਪੜ੍ਹਾਈ ਕੀਤੀ। 1985 ’ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਵਕਾਲਤ ਕੀਤੀ। 1986 ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪ੍ਰੈਕਟਿਸ ਸ਼ੁਰੂ ਕੀਤੀ। ਉਨ੍ਹਾ ਨੂੰ 1992 ਵਿਚ ਸਹਾਇਕ ਐਡਵੋਕੇਟ ਜਨਰਲ ਹਰਿਆਣਾ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਅਗਸਤ 1999 ਵਿਚ ਡਿਪਟੀ ਐਡਵੋਕੇਟ ਜਨਰਲ ਹਰਿਆਣਾ ਅਤੇ ਦਸੰਬਰ 2009 ਵਿਚ ਸੀਨੀਅਰ ਐਡਵੋਕੇਟ ਜਨਰਲ ਹਰਿਆਣਾ ਨਿਯੁਕਤ ਕੀਤਾ ਗਿਆ। ਉਨ੍ਹਾ ਨੂੰ 16 ਅਗਸਤ 2010 ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜੱਜ ਵਜੋਂ ਤਰੱਕੀ ਦਿੱਤੀ ਗਈ ਸੀ।

LEAVE A REPLY

Please enter your comment!
Please enter your name here