12.8 C
Jalandhar
Wednesday, December 7, 2022
spot_img

ਸ਼ਰਨਾਰਥੀ ਅਫਗਾਨੀ ਮੌਲਵੀ ਦੀ ਹੱਤਿਆ

ਨਾਸਿਕ : ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਯੇਓਲਾ ਕਸਬੇ ’ਚ ਮੰਗਲਵਾਰ ਦੇਰ ਸ਼ਾਮ ਅਫਗਾਨਿਸਤਾਨ ਦੇ ਸ਼ਰਨਾਰਥੀ ਮੌਲਵੀ ਅਹਿਮਦ ਜ਼ਰੀਫ ਚਿਸ਼ਤੀ (28) ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਚਿਸ਼ਤੀ ਇਲਾਕੇ ਵਿਚ ਸੂਫੀ ਬਾਬਾ ਵਜੋਂ ਪ੍ਰਸਿੱਧ ਸੀ ਅਤੇ ਕਈ ਧਾਰਮਕ ਇਕੱਠਾਂ ਤੇ ਮਕਬਰਿਆਂ ਵਿਚ ਪ੍ਰਚਾਰ ਕਰਦਾ ਸੀ। ਐੱਸ ਪੀ ਨਾਸਿਕ ਦੇਹਾਤੀ ਸਚਿਨ ਪਾਟਿਲ ਨੇ ਦੱਸਿਆ ਕਿ ਪੰਜ ਜਣਿਆਂ ਦੀ ਪਛਾਣ ਕਰਕੇ ਇਕ ਵਿਅਕਤੀ ਨੂੰ ਪੁੱਛਗਿੱਛ ਲਈ ਫੜਿਆ ਗਿਆ ਹੈ। ਮਾਮਲਾ ਜਾਇਦਾਦ ਤੇ ਪੈਸੇ ਦਾ ਲੱਗਦਾ ਹੈ, ਪਰ ਪੁਲਸ ਸਾਰੇ ਕੋਣਾਂ ਤੋਂ ਜਾਂਚ ਕਰ ਰਹੀ ਹੈ। ਮੁਲਜ਼ਮ ਚਿਸ਼ਤੀ ਨੂੰ ਜਾਣਦੇ ਸਨ ਤੇ ਉਹ ਨਵੇਂ ਪਲਾਟ ਦੀ ਪੂਜਾ ਕਰਾਉਣ ਲਈ ਉਸ ਨੂੰ ਕਾਰ ਵਿਚ ਜੰਗਲੀ ਇਲਾਕੇ ’ਚ ਲੈ ਕੇ ਗਏ। ਪੂਜਾ ਕਰਕੇ ਚਿਸ਼ਤੀ ਵਾਪਸ ਆਉਣ ਲਈ ਕਾਰ ਵਿਚ ਚੜ੍ਹ ਰਿਹਾ ਸੀ ਕਿ ਇਕ ਨੇ ਗੋਲੀ ਮਾਰ ਕੇ ਮਾਰ ਦਿੱਤਾ। ਚਿਸ਼ਤੀ ਚਾਰ ਸਾਲ ਪਹਿਲਾਂ ਭਾਰਤ ਆਇਆ ਸੀ, ਜਦੋਂ ਭਾਰਤ ਸਰਕਾਰ ਨੇ ਅਫਗਾਨੀਆਂ ਨੂੰ ਸ਼ਰਨਾਰਥੀ ਦਾ ਰੁਤਬਾ ਦੇਣ ਦਾ ਫੈਸਲਾ ਕੀਤਾ ਸੀ। ਉਹ ਕਰਨਾਟਕ ਤੇ ਦਿੱਲੀ ਰਹਿਣ ਤੋਂ ਬਾਅਦ ਇਕ ਸਾਲ ਤੋਂ ਯੇਓਲਾ ਵਿਚ ਰਹਿ ਰਿਹਾ ਸੀ। ਉਹ ਤਾਲਿਬਾਨ ਤੋਂ ਡਰਦਾ ਭਾਰਤ ਆਇਆ ਸੀ। ਉਸ ਦੀ ਬਹੁਤੀ ਕਮਾਈ ਯੂਟਿਊਬ ਚੈਨਲ ਤੋਂ ਹੁੰਦੀ ਸੀ, ਜਿਥੇ ਉਹ ਆਪਣੀਆਂ ਵੀਡੀਓ ਪਾਉਦਾ ਸੀ। ਉਸ ਵੱਲੋਂ 2017 ਵਿਚ ਬਣਾਏ ਗਏ ਚੈਨਲ ਦੇ 2.27 ਲੱਖ ਫਾਲੋਅਰ ਸਨ ਤੇ ਉਸ ਨੂੰ 6 ਕਰੋੜ ਵਾਰ ਦੇਖਿਆ ਗਿਆ। ਉਸ ਨੇ ਭਾਰਤ ਵਿਚ ਤਿੰਨ ਕਰੋੜ ਦੀ ਜਾਇਦਾਦ ਬਣਾਈ। ਸ਼ਰਨਾਰਥੀ ਹੋਣ ਕਰਕੇ ਉਹ ਆਪਣੇ ਨਾਂਅ ’ਤੇ ਜਾਇਦਾਦ ਨਹੀਂ ਬਣਾ ਸਕਦਾ ਸੀ ਤੇ ਉਸ ਨੇ ਜਾਣ-ਪਛਾਣ ਵਾਲੇ ਭਾਰਤੀਆਂ ਦੇ ਨਾਂਅ ’ਤੇ ਜਾਇਦਾਦਾਂ ਖਰੀਦੀਆਂ। ਉਸ ਨੇ ਯੇਓਲਾ ’ਚ 15 ਏਕੜ ਜ਼ਮੀਨ ਤੇ ਕਾਰ ਖਰੀਦੀ। ਹੋ ਸਕਦਾ ਹੈ ਕਿ ਕਾਤਲ ਉਨ੍ਹਾਂ ਵਿਚ ਇਕ ਹੋਵੇ, ਜਿਨ੍ਹਾਂ ਦੇ ਨਾਂਅ ’ਤੇ ਉਸ ਨੇ ਜਾਇਦਾਦਾਂ ਖਰੀਦੀਆਂ। ਉਸ ਨਾਲ ਅਫਗਾਨੀ ਮਹਿਲਾ ਰਹਿੰਦੀ ਸੀ ਤੇ ਖੁਦ ਨੂੰ ਉਸ ਦੀ ਪਤਨੀ ਦੱਸਦੀ ਹੈ, ਪਰ ਉਸ ਕੋਲੋਂ ਵਿਆਹ ਦਾ ਸਰਟੀਫਿਕੇਟ ਨਹੀਂ ਮਿਲਿਆ। ਪੁਲਸ ਦਾ ਇਹ ਵੀ ਕਹਿਣਾ ਹੈ ਕਿ ਉਸ ਕੋਲ ਚਿਸ਼ਤੀ ਦੇ ਅਪਰਾਧਕ ਰਿਕਾਰਡ ਦੀ ਕੋਈ ਜਾਣਕਾਰੀ ਨਹੀਂ।

Related Articles

LEAVE A REPLY

Please enter your comment!
Please enter your name here

Latest Articles