ਖਾਦਾਂ ਲਈ 22 ਹਜ਼ਾਰ ਕਰੋੜ ਦੀ ਸਬਸਿਡੀ

0
271

ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਹਾੜ੍ਹੀ ਦੇ ਸੀਜ਼ਨ ਲਈ ਫਾਸਫੇਟ ਯੁਕਤ ਤੇ ਪੋਟਾਸ਼ ਯੁਕਤ ਖਾਦਾਂ ਲਈ 22,303 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਵਿਸ਼ਵ ਭਰ ’ਚ ਡੀ ਏ ਪੀ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ, ਪਰ ਸਰਕਾਰ ਪਹਿਲਾਂ ਵਾਂਗ ਹੀ ਕਿਸਾਨਾਂ ਨੂੰ 1350 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਡੀ ਏ ਪੀ ਦੇਣਾ ਜਾਰੀ ਰੱਖੇਗੀ। ਉਨ੍ਹਾ ਦੱਸਿਆ ਕਿ ’ਚ ਨਾਈਟ੍ਰੋਜਨ ਲਈ 47.2 ਰੁਪਏ ਪ੍ਰਤੀ ਕਿੱਲੋ, ਫਾਸਫੋਰਸ ਲਈ 20.42 ਰੁਪਏ ਪ੍ਰਤੀ ਕਿੱਲੋ, ਪੋਟਾਸ਼ ਲਈ 2.38 ਰੁਪਏ ਪ੍ਰਤੀ ਕਿੱਲੋ ਅਤੇ ਸਲਫਰ ਲਈ 1.89 ਰੁਪਏ ਪ੍ਰਤੀ ਕਿੱਲੋ ਦੀ ਸਬਸਿਡੀ ਦਿੱਤੀ ਜਾਵੇਗੀ। ਡੀ-ਅਮੋਨੀਅਮ ਫਾਸਫੇਟ (ਡੀ ਏ ਪੀ) ਪੁਰਾਣੇ ਰੇਟ ਅਨੁਸਾਰ ਸਿਰਫ 1350 ਰੁਪਏ ਪ੍ਰਤੀ ਥੈਲਾ ਮਿਲੇਗਾ। ਇਸ ਤੋਂ ਇਲਾਵਾ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ੀਅਮ (ਐੱਨ ਪੀ ਕੇ) 1470 ਰੁਪਏ ਪ੍ਰਤੀ ਥੈਲਾ ਮਿਲੇਗਾ।

LEAVE A REPLY

Please enter your comment!
Please enter your name here