ਮੋਦੀ ਸਰਕਾਰ ਵੱਲੋਂ ਜਮਹੂਰੀ ਸੰਸਥਾਵਾਂ ਦਾ ਗਲਾ ਘੁੱਟਿਆ ਜਾ ਰਿਹੈ : ਅਰਸ਼ੀ

0
275

ਅੰਮਿ੍ਤਸਰ : ਭਾਰਤੀ ਕਮਿਊਨਿਸਟ ਪਾਰਟੀ ਜਿਲ੍ਹਾ ਅੰਮਿ੍ਤਸਰ ਦਿਹਾਤੀ ਦੀ ਮੀਟਿੰਗ ਗੁਰਦੀਪ ਸਿੰਘ ਗੁਰੂਵਾਲੀ ਦੀ ਪ੍ਰਧਾਨਗੀ ਹੇਠ ਬਟਾਲਾ ਰੋਡ ਦਫਤਰ ਵਿਖੇ ਹੋਈ, ਜਿਸ ਨੂੰ ਸੂਬਾਈ ਆਗੂ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਫਲਸਤੀਨ ਦੇ ਨਿਹੱਥੇ ਲੋਕਾਂ ‘ਤੇ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਬੰਬਾਰੀ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਇਸ ਜੰਗ ਨੂੰ ਤੁਰੰਤ ਰੋਕਿਆ ਜਾਵੇ ਅਤੇ ਫਲਸਤੀਨ ਮਸਲੇ ਦਾ ਸਰਵ-ਪ੍ਰਵਾਨਤ ਹੱਲ ਕੱਢਿਆ ਜਾਵੇ | ਇਸ ਤੋਂ ਇਲਾਵਾ ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ‘ਤੇ ਦਿੱਤੇ ਗਏ ਨਹਿਰ ਦੇ ਸਰਵੇਖਣ ਬਾਰੇ ਮੰਗ ਕੀਤੀ ਗਈ ਕਿ ਇਸ ਫੈਸਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਅੰਤਰਰਾਸ਼ਟਰੀ ਕਨੂੰਨਾਂ ਤਹਿਤ ਪੰਜਾਬ ਦੀ ਮਾਲਕੀ ਤੈਅ ਕਰਕੇ ਪੰਜਾਬ ਦੇ ਪਾਣੀਆਂ ਦੀ ਅਸਲ ਤਸਵੀਰ ਸਾਹਮਣੇ ਲਿਆਂਦੀ ਜਾਵੇ |
ਉਹਨਾ ਮੋਦੀ ਸਰਕਾਰ ‘ਤੇ ਦੋਸ਼ ਲਾਇਆ ਕਿ ਦੇਸ਼ ਅੰਦਰ ਜਿਸ ਤਰ੍ਹਾਂ ਪ੍ਰੈੱਸ ਅਤੇ ਜਮਹੂਰੀ ਸੰਸਥਾਵਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ, ਖਾਸ ਕਰਕੇ ਪਿਛਲੀ ਦਿਨੀਂ ‘ਨਿਊਜ਼ ਕਲਿੱਕ’ ਚੈਨਲ ਦੇ ਮਾਲਕ ਅਤੇ ਪੱਤਰਕਾਰਾਂ ਉੱਪਰ ਦੇਸ਼ਧਰੋਹ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਗਿ੍ਫਤਾਰ ਕੀਤਾ ਗਿਆ, ਇਹ ਪ੍ਰੈੱਸ ਦੀ ਅਜ਼ਾਦੀ ਉੱਪਰ ਨੰਗਾ-ਚਿੱਟਾ ਹਮਲਾ ਹੈ |
ਮੀਟਿੰਗ ਨੂੰ ਜ਼ਿਲ੍ਹਾ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰ, ਸੂਬਾ ਕਮੇਟੀ ਮੈਂਬਰ ਬਲਵਿੰਦਰ ਸਿੰਘ ਦੁਧਾਲਾ, ਮੰਗਲ ਸਿੰਘ ਖਜਾਲਾ ਅਤੇ ਨਰਿੰਦਰ ਬੱਲ ਜਿਲ੍ਹਾ ਸਹਾਇਕ ਸਕੱਤਰ ਨੇ ਵੀ ਸੰਬੋਧਨ ਕੀਤਾ | ਮੀਟਿੰਗ ‘ਚ ਉੱਘੇ ਦੇਸ਼ ਭਗਤ ਅਜ਼ਾਦੀ ਘੁਲਾਟੀਏ ਸੋਹਣ ਸਿੰਘ ਜੋਸ਼ ਦੀ ਬਰਸੀ ਹਰ ਸਾਲ ਦੀ ਤਰ੍ਹਾਂ ਉਹਨ ਦੇ ਪਿੰਡ ਚੇਤਨਪੁਰਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ |
ਮੀਟਿੰਗ ‘ਚ ਗੁਰਮਖ ਸਿੰਘ ਸ਼ੇਰਗਿੱਲ, ਅਜਮਤ ਮਸੀਹ, ਐਡਵੋਕੇਟ ਸੁਲੱਖਣ ਸਿੰਘ ਸੰਧੂ, ਪ੍ਰਕਾਸ਼ ਸਿੰਘ ਕੈਰੋਂ ਨੰਗਲ, ਬਲਵਿੰਦਰ ਸਿੰਘ ਮਾਲੋਵਾਲ, ਸੁਖਦੇਵ ਸਿੰਘ ਜਗਦੇਵ ਕਲਾਂ, ਲਖਵਿੰਦਰ ਸਿੰਘ, ਜੋਗਿੰਦਰ ਸਿੰਘ ਗੋਪਾਲਪੁਰ, ਜੋਗਿੰਦਰ ਸਿੰਘ ਚਵਿੰਡਾ ਦੇਵੀ, ਦਿਲਦਾਰ ਮਸੀਹ ਤੇ ਬਲਬੀਰ ਸਿੰਘ ਗੁਮਾਨਪੁਰ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here