ਕੇ ਜੀ ਤੋਂ ਪੀ ਜੀ ਤੱਕ ਦੀ ਪੜ੍ਹਾਈ ਫ੍ਰੀ ਕਰਾਂਗੇ : ਰਾਹੁਲ

0
219

ਰਾਏਪੁਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਛੱਤੀਸਗੜ੍ਹ ‘ਚ ਸਰਕਾਰੀ ਸਿੱਖਿਆ ਸੰਸਥਾਨਾਂ ‘ਚ ਕੇ ਜੀ ਤੋਂ ਲੈ ਕੇ ਪੀ ਜੀ ਤੱਕ ਦੀ ਪੜ੍ਹਾਈ ਸਾਰਿਆਂ ਲਈ ਮੁਫ਼ਤ ਕਰਾਉਣ ਦਾ ਐਲਾਨ ਕੀਤਾ | ਉਨ੍ਹਾ ਆਦਿਵਾਸੀ ਭਾਈਚਾਰੇ ਤੋਂ ਖਰੀਦੇ ਗਏ ਤੇਂਦੂਪੱਤਾ (ਬੀੜੀ ਪੱਤਾ) ਦੀ ਕੀਮਤ ਵਧਾ ਕੇ 4000 ਰੁਪਏ ਪ੍ਰਤੀ ਬੋਰਾ ਕਰਨ ਅਤੇ ਜੇਕਰ ਕਾਂਗਰਸ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ‘ਚ ਸੱਤਾ ਬਰਕਰਾਰ ਰੱਖਦੀ ਹੈ ਤਾਂ ਬਾਕੀ ਲਾਗੂ ਵਣ ਉਪਜ ਦਾ ਘੱਟੋ-ਘੱਟ ਸਮਰਥਨ ਮੁੱਲ 10 ਰੁਪਏ ਵਧਾਉਣ ਦਾ ਵੀ ਵਾਅਦਾ ਕੀਤਾ | ਰਾਹੁਲ ਨੇ ਕਿਹਾ ਕਿ ਪਿਛਲੀਆਂ ਚੋਣਾਂ ‘ਚ ਅਸੀਂ ਤੁਹਾਡੇ ਨਾਲ ਦੋ-ਤਿੰਨ ਵਾਅਦੇ ਕੀਤੇ ਸਨ | ਕਾਂਗਰਸ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਸਹੀ ਫਲ, ਕਿਸਾਨਾਂ ਦਾ ਕਰਜ਼ ਮੁਆਫ਼, ਬਿਜਲੀ ਬਿੱਲ ਅੱਧਾ ਇਹ ਵਾਅਦੇ ਕੀਤੇ ਸਨ | ਉਨ੍ਹਾ ਕਿਹਾ ਕਿ ਉਸ ਸਮੇਂ ਭਾਜਪਾ ਦੇ ਨੇਤਾ ਕਹਿ ਰਹੇ ਸਨ ਕਿ ਇਹ ਵਾਅਦੇ ਪੂਰੇ ਨਹੀਂ ਹੋ ਸਕਦੇ, ਪਰ ਅਸੀਂ ਉਹ ਕੰਮ ਦੋ ਘੰਟੇ ‘ਚ ਕਰਕੇ ਦਿਖਾਇਆ |
ਉਹਨਾ ਕਿਹਾ ਕਿ ਸਰਕਾਰ ਚਲਾਉਣ ਦੇ ਦੋ ਤਰੀਕੇ ਹੁੰਦੇ ਹਨ, ਪਹਿਲਾ ਇਹ ਕਿ ਦੇਸ਼, ਸੂਬਿਆਂ ਦੇ ਸਭ ਤੋਂ ਅਮੀਰ ਲੋਕਾਂ ਨੂੰ ਲਾਭ ਪਹੁੰਚਾਓ | ਦੂਜਾ ਕਿ ਤੁਸੀਂ ਦੇਸ਼ ਜਾਂ ਸੂਬੇ ਦੇ ਸਭ ਤੋਂ ਗਰੀਬ ਲੋਕਾਂ ਦੀ ਮਦਦ ਕਰੋ | ਕਾਂਗਰਸ ਦੀ ਸਰਕਾਰ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ, ਗਰੀਬ ਲੋਕਾਂ ਦੀ ਮਦਦ ਕਰਦੀ ਹੈ | ਭਾਜਪਾ ਦੇ ਲੋਕ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਪਰ ਅੰਤ ‘ਚ ਅਡਾਨੀ ਦੀ ਮਦਦ ਕਰਦੇ ਹਨ | ਰਾਹੁਲ ਨੇ ਕਿਹਾ—ਜਦ ਕਿਸਾਨ ਦੀ ਜੇਬ ‘ਚ ਪੈਸਾ ਆਉਂਦਾ ਹੈ, ਤਾਂ ਉਹ ਉਸ ਦਾ ਇਸਤੇਮਾਲ ਪਿੰਡ ‘ਚ ਕਰਦਾ ਹੈ, ਇਸ ਨਾਲ ਪਿੰਡ ਦੀ ਅਰਥ ਵਿਵਸਥਾ ਵਧਦੀ ਹੈ | ਭਾਜਪਾ ਸਰਕਾਰ ਕਿਸਾਨਾਂ ਦਾ ਪੈਸਾ ਅਡਾਨੀ ਨੂੰ ਦੇ ਰਹੀ ਹੈ | ਅਡਾਨੀ ਜਨਤਾ ਦਾ ਪੈਸਾ ਵਿਦੇਸ਼ਾਂ ‘ਚ ਖਰਚ ਕਰਦਾ ਹੈ ਤੇ ਕਾਂਗਰਸ ਲੋਕਾਂ ਦੀ ਮਦਦ ਕਰਨ ਲਈ ਕੰਮ ਕਰਦੀ ਹੈ |

LEAVE A REPLY

Please enter your comment!
Please enter your name here