ਹੈਦਰਾਬਾਦ : ਤਿਲੰਗਾਨਾ ਦੀ ਸੱਤਾਧਾਰੀ ਪਾਰਟੀ ਬੀ ਆਰ ਐੱਸ ਦੇ ਸੰਸਦ ਮੈਂਬਰ ਕੇ ਪ੍ਰਭਾਕਰ ਰੈਡੀ ਅਤੇ ਡੁਬਕ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਨੂੰ ਸੋਮਵਾਰ ਸਿੱਦੀਪੇਟ ਜ਼ਿਲ੍ਹੇ ਦੇ ਦੌਲਤਾਬਾਦ ’ਚ ਅਣਪਛਾਤੇ ਨੇ ਚੋਣ ਪ੍ਰਚਾਰ ਦੌਰਾਨ ਚਾਕੂ ਮਾਰ ਦਿੱਤਾ। ਮੇਦਕ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਦੇ ਪੇਟ ’ਚ ਚਾਕੂ ਲੱਗਿਆ। ਉਨ੍ਹਾ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਮਲਾਵਾਰ ਨੂੰ ਲੋਕਾਂ ਨੇ ਕਾਬੂ ਕਰਕੇ ਕੁੱਟਿਆ ਤੇ ਪੁਲਸ ਹਵਾਲੇ ਕਰ ਦਿੱਤਾ।





