ਫਿਜ਼ੀਓਥੈਰੇਪਿਸਟ ਜਿਨਸੀ ਸ਼ੋਸ਼ਣ ਦੇ ਦੋਸ਼ ’ਚ ਗਿ੍ਰਫਤਾਰ

0
344

ਟੋਰਾਂਟੋ : ਕੈਨੇਡਾ ਦੇ ਓਨਟਾਰੀਓ ਸੂਬੇ ’ਚ 53 ਸਾਲਾ ਭਾਰਤੀ ਮੂਲ ਦੇ ਫਿਜ਼ੀਓਥੈਰੇਪਿਸਟ ਨੂੰ ਕਲੀਨਿਕ ’ਚ ਮਹਿਲਾ ਮਰੀਜ਼ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ’ਚ ਗਿ੍ਰਫਤਾਰ ਕਰ ਲਿਆ ਗਿਆ ਹੈ। ਇਰਾਜ ਦਾਨੇਸ਼ਵਰ ਬਾਰੇ ਪੁਲਸ ਨੂੰ 23 ਅਕਤੂਬਰ ਨੂੰ ਸ਼ਿਕਾਇਤ ਮਿਲੀ ਸੀ ਕਿ ਉਸ ਨੇ ਰਿਚਮੰਡ ਹਿੱਲ ਦੇ ਯੋਂਗ ਸਟ੍ਰੀਟ ਅਤੇ ਸੈਂਟਰ ਸਟ੍ਰੀਟ ਦੇ ਖੇਤਰ ’ਚ ਕਲੀਨਿਕ ’ਚ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ। ਪੁਲਸ ਨੇ ਦਾਨੇਸ਼ਵਰ ’ਤੇ 30 ਅਕਤੂਬਰ ਨੂੰ ਸਰੀਰਕ ਤੌਰ ’ਤੇ ਨੁਕਸਾਨ ਪਹੁੰਚਾਉਣ ਵਾਲੇ ਜਿਨਸੀ ਹਮਲੇ ਦਾ ਦੋਸ਼ ਲਗਾਇਆ ਸੀ। ਪੁਲਸ ਦਾ ਮੰਨਣਾ ਹੈ ਕਿ ਇਸ ਵਿਅਕਤੀ ਨੇ ਕਈ ਹੋਰ ਔਰਤਾਂ ਨਾਲ ਅਜਿਹਾ ਕੀਤਾ ਹੋ ਸਕਦਾ ਹੈ ਤੇ ਉਹਨਾਂ ਅਜਿਹੀ ਪੀੜਤ ਔਰਤਾਂ ਨੂੰ ਅੱਗੇ ਆਉਣ ਲਈ ਕਿਹਾ ਹੈ। ਇਸ ਸਾਲ ਅਗਸਤ ’ਚ 55 ਸਾਲਾ ਅਜੈ ਗੁਪਤਾ ਨੂੰ ਟੋਰਾਂਟੋ ’ਚ ਨੌਕਰੀ ਦੀ ਇੰਟਰਵਿਊ ਦੌਰਾਨ ਦੋ ਔਰਤਾਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਗਿਆ ਸੀ। ਜੂਨ ’ਚ ਗੁਰਪ੍ਰਤਾਪ ਸਿੰਘ ਵਾਲੀਆ ਅਤੇ ਉਸ ਦੇ ਪੁੱਤਰ ਸੁਮਿ੍ਰਤ ਵਾਲੀਆ ਨੂੰ ਕੈਲਗਰੀ ’ਚ ਗਿ੍ਰਫਤਾਰ ਕੀਤਾ ਗਿਆ ਸੀ। ਇਨ੍ਹਾਂ ’ਤੇ ਕਈ ਮਹੀਨਿਆਂ ਦੌਰਾਨ ਕਈ ਕਿਸ਼ੋਰੀਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲੱਗਿਆ ਸੀ।

LEAVE A REPLY

Please enter your comment!
Please enter your name here