ਵਾਸ਼ਿੰਗਟਨ : ਕੰਪਿਊਟਰ ਸਾਇੰਸ ਦਾ ਭਾਰਤੀ ਵਿਦਿਆਰਥੀ ਪੀ ਵਰੁਣ ਰਾਜ (24) ਕੌਮਾ ’ਚ ਚਲੇ ਗਿਆ ਹੈ। ਐਤਵਾਰ ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਫਿਟਨੈੱਸ ਸੈਂਟਰ ’ਚ ਜੌਰਡਨ ਐਂਡਰੇਡ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਤਿੰਨ ਦਿਨਾਂ ਦੇ ਇਲਾਜ ਤੋਂ ਬਾਅਦ ਵੀ ਵਰੁਣ ਲਾਈਫ ਸਪੋਰਟ ਸਿਸਟਮ ’ਤੇ ਹੈ। ਉਸ ਦਾ ਨਾੜੀ ਤੰਤਰ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਿਆ ਹੈ। ਉਸ ਦੇ ਪੱਕੇ ਤੌਰ ’ਤੇ ਅਪਾਹਜ ਹੋ ਜਾਣ ਅਤੇ ਖੱਬੇ ਪਾਸੇ ਦੇ ਅੰਗਾਂ ਦੇ ਕਮਜ਼ੋਰ ਹੋਣ ਜਾਂ ਨਜ਼ਰ ਜਾਣ ਦੀ ਸੰਭਾਵਨਾ ਹੈ। ਹਮਲਾਵਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਉਸ ’ਤੇ ਹੱਤਿਆ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੇ ਅਦਾਲਤ ’ਚ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ‘ਨਾਰਥ ਅਮਰੀਕਨ ਤੇਲਗੂ ਸੁਸਾਇਟੀ’ ਨੇ ਦਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਬੁੱਧਵਾਰ ਤੱਕ 38,000 ਡਾਲਰ ਤੋਂ ਵੱਧ ਇਕੱਠੇ ਕੀਤੇ ਜਾ ਚੁੱਕੇ ਹਨ। ਸੁਸਾਇਟੀ ਨੇ ਕਿਹਾਉਸ ਦੀ ਹਾਲਤ ਫਿਲਹਾਲ ਨਾਜ਼ੁਕ ਹੈ। ਉਹ ਕੌਮਾ ’ਚ ਹੈ ਅਤੇ ਆਪਣੀ ਜ਼ਿੰਦਗੀ ਲਈ ਲੜ ਰਿਹਾ ਹੈ। ਉਸ ਦੇ ਪਰਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਹੈ ਅਤੇ ਉਸ ਦੇ ਮਾਤਾ-ਪਿਤਾ ਦੇ ਅਮਰੀਕਾ ਆਉਣ ਲਈ ਅਤੇ ਵੱਡੇ ਮੈਡੀਕਲ ਬਿੱਲਾਂ ਦੇ ਭੁਗਤਾਨ ਕਰਨ ਲਈ ਪੈਸੇ ਇਕੱਠੇ ਕੀਤੇ ਜਾ ਰਹੇ ਹਨ।