14.5 C
Jalandhar
Friday, November 22, 2024
spot_img

ਇੱਕ ਸਾਲ ‘ਚ ਗ਼ੈਰ-ਕਾਨੂੰਨੀ ਅਮਰੀਕਾ ਵੜਦੇ ਕਰੀਬ ਇੱਕ ਲੱਖ ਭਾਰਤੀ ਫੜੇ

ਵਾਸ਼ਿੰਗਟਨ : ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਯੂ ਸੀ ਬੀ ਪੀ) ਦੇ ਤਾਜ਼ਾ ਅੰਕੜਿਆਂ ਅਨੁਸਾਰ ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੁੰਦੇ ਹੋਏ ਰਿਕਾਰਡ 96,917 ਭਾਰਤੀਆਂ ਨੂੰ ਗਿ੍ਫਤਾਰ ਕੀਤਾ ਗਿਆ | ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਸਰਹੱਦ ਪਾਰ ਕਰਦੇ ਫੜੇ ਭਾਰਤੀਆਂ ਦੀ ਗਿਣਤੀ ਪਿਛਲੇ ਸਾਲਾਂ ‘ਚ ਪੰਜ ਗੁਣਾ ਵੱਧ ਗਈ ਹੈ | 2019-20 ‘ਚ, 19,883 ਭਾਰਤੀਆਂ ਨੂੰ ਫੜਿਆ ਗਿਆ ਸੀ | 2020-21 ‘ਚ 30662, ਜਦੋਂ ਕਿ 2021-22 ‘ਚ ਇਹ ਗਿਣਤੀ 63,927 ਸੀ | ਅਕਤੂਬਰ 2022 ਤੋਂ ਇਸ ਸਾਲ ਸਤੰਬਰ ਦਰਮਿਆਨ 96917 ਭਾਰਤੀਆਂ, ਜਿਨ੍ਹਾਂ ‘ਚ ਜ਼ਿਆਦਾਤਰ ਪੰਜਾਬ ਅਤੇ ਗੁਜਰਾਤ ਤੋਂ ਹਨ, ਨੂੰ ਗਿ੍ਫਤਾਰ ਕੀਤਾ ਗਿਆ | ਇਨ੍ਹਾਂ ਵਿੱਚੋਂ 30,010 ਕੈਨੇਡੀਅਨ ਸਰਹੱਦ ਅਤੇ 41,770 ਮੈਕਸੀਕੋ ਸਰਹੱਦ ‘ਤੇ ਫੜੇ ਗਏ | ਗਿ੍ਫਤਾਰ ਕੀਤੇ ਵਿਅਕਤੀਆਂ ਨੂੰ ਚਾਰ ਸ਼ੇ੍ਰੇਣੀਆਂ ‘ਚ ਵੰਡਿਆ ਗਿਆ ਹੈ | ਵਿੱਤੀ ਸਾਲ 2023 ‘ਚ 84,000 ਭਾਰਤੀ ਬਾਲਗ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਏ | ਗਿ੍ਫਤਾਰ ਕੀਤੇ ਵਿਅਕਤੀਆਂ ‘ਚ 730 ਨਾਬਾਲਗ ਵੀ ਸ਼ਾਮਲ ਹਨ | ਅਮਰੀਕੀ ਸਰਕਾਰ ਦਾ ਵਿੱਤੀ ਸਾਲ 1 ਅਕਤੂਬਰ ਤੋਂ 30 ਸਤੰਬਰ ਤੱਕ ਚੱਲਦਾ ਹੈ |

Related Articles

LEAVE A REPLY

Please enter your comment!
Please enter your name here

Latest Articles