ਨਵੀਂ ਸ਼ੁਰੂਆਤ

0
325

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੀਰਵਾਰ ਇਥੇ ਡਾ. ਗੁਰਪ੍ਰੀਤ ਕੌਰ ਨਾਲ ਆਨੰਦ ਕਾਰਜ ਹੋ ਗਏ | ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ਗਾਹ ਵਿਖੇ ਹੋਏ ਵਿਆਹ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਮਾਨ ਦੇ ਪਿਤਾ ਵਾਲੀਆਂ ਰਸਮਾਂ ਨਿਭਾਈਆਂ, ਜਦਕਿ ਮੁੱਖ ਮੰਤਰੀ ਦਾ ਭਾਣਜਾ ਉਨ੍ਹਾ ਦਾ ਸਰਬਾਲਾ ਬਣਿਆ | ਇਸ ਦੌਰਾਨ ਰਾਘਵ ਚੱਢਾ ਨੇ ਵਿਆਹ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਤਸਵੀਰ ਸਾਂਝੀ ਕੀਤੀ | ਡਾਕਟਰ ਗੁਰਪ੍ਰੀਤ ਕੌਰ ਨੇ ਵੀ ਟਵਿੱਟਰ ‘ਤੇ ਆਪਣੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ—ਦਿਨ ਸ਼ਗਨਾਂ ਦਾ ਚੜਿ੍ਹਆ… | ਉਸ ਨੇ ਵਧਾਈ ਸੰਦੇਸ਼ਾਂ ਲਈ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਧੰਨਵਾਦ ਵੀ ਕੀਤਾ ਹੈ |

LEAVE A REPLY

Please enter your comment!
Please enter your name here