ਪਾਕਿਸਤਾਨੀ ਏਅਰਬੇਸ ’ਤੇ ਹਮਲਾ

0
196

ਇਸਲਾਮਾਬਾਦ : ਭਾਰੀ ਹਥਿਆਰਾਂ ਨਾਲ ਲੈਸ ਦਹਿਸ਼ਤਗਰਦਾਂ ਨੇ ਸ਼ਨੀਵਾਰ ਤੜਕੇ ਪੰਜਾਬ ਸੂਬੇ ਵਿਚ ਪਾਕਿਸਤਾਨੀ ਹਵਾਈ ਫੌਜ ਦੇ ਸਿਖਲਾਈ ਅੱਡੇ ’ਤੇ ਹਮਲਾ ਕਰਕੇ ਤਿੰਨ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਇਆ, ਪਰ ਇਸ ਦੌਰਾਨ ਜਵਾਨਾਂ ਨੇ 9 ਹਮਲਾਵਰਾਂ ਨੂੰ ਮਾਰ ਦਿੱਤਾ। ਪਾਕਿਸਤਾਨੀ ਫੌਜ ਨੇ ਬਿਆਨ ’ਚ ਕਿਹਾ ਕਿ ਦਹਿਸ਼ਤਗਰਦਾਂ ਨੇ ਮੀਆਂਵਾਲੀ ਟ੍ਰੇਨਿੰਗ ਬੇਸ ’ਤੇ ਹਮਲਾ ਕੀਤਾ, ਪਰ ਜਵਾਨਾਂ ਨੇ 9 ਹਮਲਾਵਰਾਂ ਨੂੰ ਮਾਰ ਦਿੱਤਾ। ਫੌਜ ਨੇ ਦਾਅਵਾ ਕੀਤਾ ਹੈ ਕਿ ਜਿਨ੍ਹਾਂ ਜਹਾਜ਼ਾਂ ਨੂੰ ਨੁਕਸਾਨ ਪੁੱਜਾ ਹੈ, ਉਹ ਕੰਮ ਦੇ ਨਹੀਂ ਰਹੇ ਸਨ।
ਹਮਲੇ ਦੀ ਜ਼ਿੰਮੇਵਾਰੀ ਨਵੇਂ ਉੱਭਰੇ ਗਰੁੱਪ ਤਹਿਰੀਕ-ਇ-ਜਿਹਾਦ ਪਾਕਿਸਤਾਨ ਨੇ ਲਈ ਹੈ। ਦਹਿਸ਼ਤਗਰਦ ਇਸ ਤੋਂ ਪਹਿਲਾਂ ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਵਿਚ 17 ਫੌਜੀਆਂ ਨੂੰ ਮਾਰ ਚੁੱਕੇ ਹਨ।

LEAVE A REPLY

Please enter your comment!
Please enter your name here