ਨਿੱਝਰ ਮਾਮਲਾ : ਭਾਰਤ ਨੇ ਕੈਨੇਡਾ ਤੋਂ ਸਬੂਤ ਮੰਗੇ

0
199

ਓਟਵਾ : ਭਾਰਤ ਦੇ ਕੈਨੇਡਾ ’ਚ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਨੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਬਾਰੇ ਕੈਨੇਡਾ ਵੱਲੋਂ ਕੀਤੀ ਜਾਂਚ ਪ੍ਰਕਿਰਿਆ ’ਚ ਭਾਰਤ ’ਤੇ ਲਾਏ ਗਏ ਦੋਸ਼ਾਂ ਬਾਰੇ ਸਬੂਤ ਮੰਗੇ ਹਨ। ਉਨ੍ਹਾ ‘ਗਲੋਬ ਐਂਡ ਮੇਲ’ ਅਖਬਾਰ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ ਕੈਨੇਡਾ ਸਰਕਾਰ ਭਾਰਤ ’ਤੇ ਲਾਏ ਗਏ ਦੋਸ਼ਾਂ ਬਾਰੇ ਸਬੂਤ ਪੇਸ਼ ਕਰੇ। ਉਨ੍ਹਾ ਕਿਹਾ ਕਿ ਇਸ ਮਾਮਲੇ ’ਚ ਕੋਈ ਵਿਸ਼ੇਸ਼ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਤਾਂ ਕਿ ਭਾਰਤ ਹੱਤਿਆ ਦੀ ਜਾਂਚ ’ਚ ਸਹਿਯੋਗ ਦੇ ਸਕੇ। ਸੰਜੈ ਵਰਮਾ ਨੇ ਕਿਸੇ ਅਧਿਕਾਰੀ ਦਾ ਨਾਂਅ ਨਾ ਲਏ ਬਿਨਾਂ ਕਿਹਾ ਕਿ ਕਿਸੇ ਉੱਚ ਪੱਧਰੀ ਅਧਿਕਾਰੀ ਵੱਲੋਂ ਪਹਿਲਾਂ ਹੀ ਨਿਰਦੇਸ਼ ਆ ਗਏ ਸਨ ਕਿ ਨਿੱਝਰ ਦੀ ਹੱਤਿਆ ਪਿੱਛੇ ਭਾਰਤ ਜਾਂ ਕਿਸੇ ਭਾਰਤੀ ਏਜੰਟ ਦਾ ਹੱਥ ਹੋਣ ਦੀ ਗੱਲ ਕਹੀ ਜਾਵੇ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਲ ਹੀ ’ਚ ਬਿਆਨ ਦਿੱਤਾ ਸੀ ਕਿ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਹੋ ਸਕਦੀ ਹੈ, ਜਿਸ ਮਗਰੋਂ ਦੋਵਾਂ ਦੇਸ਼ਾਂ ਦੇ ਸੰਬੰਧ ਵਿਗੜ ਗਏ।

LEAVE A REPLY

Please enter your comment!
Please enter your name here