30.5 C
Jalandhar
Monday, September 26, 2022
spot_img

ਦਰੱਖਤ ਡਿਗਣ ਨਾਲ ਵਿਦਿਆਰਥਣ ਦੀ ਮੌਤ, 20 ਜ਼ਖ਼ਮੀ

ਚੰਡੀਗੜ੍ਹ : ਇਥੋਂ ਦੇ ਸੈਕਟਰ 9 ਬੀ ਦੇ ਕਾਰਮਲ ਕਾਨਵੈਂਟ ਸਕੂਲ ਵਿਚ ਸ਼ੁੱਕਰਵਾਰ ਪਿੱਪਲ ਦਾ ਦਰੱਖਤ ਡਿਗਣ ਨਾਲ 16 ਸਾਲ ਦੀ ਵਿਦਿਆਰਥਣ ਹਿਰਾਕਸ਼ੀ ਦੀ ਮੌਤ ਹੋ ਗਈ ਜਦਕਿ 19 ਵਿਦਿਆਰਥੀ ਤੇ 40 ਸਾਲ ਦੀ ਮਹਿਲਾ ਅਟੈਂਡੈਂਟ ਸ਼ੀਲਾ ਜ਼ਖਮੀ ਹੋ ਗਏ | ਹਾਦਸਾ ਸਵੇਰ ਸਾਢੇ 11 ਵਜੇ ਵਾਪਰਿਆ ਜਦੋਂ ਬੱਚੇ ਲੰਚ ਕਰ ਰਹੇ ਸਨ | ਸੈਕਟਰ 43 ਦੀ ਰਹਿਣ ਵਾਲੀ ਹਿਰਾਕਸ਼ੀ ਦੱਸਵੀਂ ਵਿਚ ਪੜ੍ਹਦੀ ਸੀ | ਸ਼ੀਲਾ ਦੀ ਪੀ ਜੀ ਆਈ ਵਿਚ ਹਾਲਤ ਗੰਭੀਰ ਦੱਸੀ ਗਈ ਹੈ |
ਜਿਹੜਾ ਦਰੱਖਤ ਡਿਗਿਆ ਉਹ 250 ਸਾਲ ਪੁਰਾਣਾ ਸੀ | ਪ੍ਰਸ਼ਾਸਨ ਨੇ ਇਸਨੂੰ ਹੈਰੀਟੇਜ ਟ੍ਰੀ ਦਾ ਦਰਜਾ ਦੇ ਕੇ ਸੰਭਾਲਿਆ ਹੋਇਆ ਸੀ | ਉਸਨੂੰ ਚੌਹੀਂ ਪਾਸੀਂ ਸੀਮਿੰਟ ਨਾਲ ਕਵਰ ਕੀਤਾ ਹੋਇਆ ਸੀ | ਦਰਖਤ ਕੋਲ ਲਿਖਿਆ ਹੋਇਆ ਹੈ—ਮੈਂ 250 ਸਾਲ ਪੁਰਾਣਾ ਹਾਂ, ਪਰ ਅਜੇ ਵੀ ਕਾਫੀ ਜਵਾਨ ਤੇ ਤਰੋ-ਤਾਜ਼ਾ ਮਹਿਸੂਸ ਕਰਦਾ ਹਾਂ ਕਿਉਂਕਿ ਮੈਂ ਬੱਚਿਆਂ ਨਾਲ ਘਿਰਿਆ ਰਹਿੰਦਾ ਹਾਂ | ਇਸ ਸਕੂਲ ਦੀ ਇਮਾਰਤ ਮੇਰੇ ਸਾਹਮਣੇ ਬਣੀ ਸੀ | ਮੈਂ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਲੱਗਦਾ ਹੈ ਉਹ ਵੀ ਮੈਨੂੰ ਬਹੁਤ ਪਿਆਰ ਕਰਦੇ ਹਨ | ਮੈਂ ਪਿੱਪਲ ਦੇ ਨਾਂ ਨਾਲ ਜਾਣਿਆਂ ਜਾਂਦਾ ਹਾਂ ਤੇ ਮੇਰਾ ਵਿਗਿਆਨਕ ਨਾਂ ਫਾਈਕਸ ਰਿਲੀਜਿਓਸਾ ਹੈ | ਮੈਂ 70 ਫੁੱਟ ਉੱਚਾ ਹਾਂ ਤੇ ਮੇਰੇ ਪੱਤੇ ਦਿਲ ਦੇ ਆਕਾਰ ਦੇ ਹਨ | ਬੱਚੇ ਮੇਰੇ ਪੱਤਿਆਂ ਦੀਆਂ ਨਸਾਂ ਦੇ ਪੈਟਰਨ ਦਾ ਇਸਤੇਮਾਲ ਕਰਕੇ ਸੁੰਦਰ ਕਾਰਡ ਬਣਾਉਂਦੇ ਹਨ | ਕਈ ਮੌਕਿਆਂ ‘ਤੇ ਬੱਚੇ ਮੇਰੇ 33 ਫੁੱਟ ਮੋਟੇ ਢਿੱਡ (ਤਣੇ) ਨੂੰ ਡੈਕੋਰੇਟ ਕਰਦੇ ਹਨ | ਉਹ ਮੇਰੇ ਸੈਕਟਰ 9 ਏ ਸਥਿਤ ਹੈਰੀਟੇਜ ਦਰੱਖਤ ਭਰਾਵਾਂ ਨੂੰ ਵੀ ਮਿਲਦੇ ਹਨ ਤੇ ਹੈਲੋ ਬੋਲਦੇ ਹਨ | ਮੇਰੇ ਪਰਿਵਾਰ ਦੀ ਟੈਕਨੀਕਲ ਜਾਣਕਾਰੀ ਲਈ ਕਿਊ ਆਰ ਕੋਡ ‘ਤੇ ਸਕੈਨ ਕਰੋ |

Related Articles

LEAVE A REPLY

Please enter your comment!
Please enter your name here

Latest Articles