ਬਰਨਾਲਾ (ਰਵਿੰਦਰ ਸ਼ਰਮਾ)-ਪੱਕਾ ਕਾਲਜ ਰੋਡ ਧਨੌਲਾ ਅੰਡਰਬਿ੍ਜ ਸਾਹਮਣੇ ਸੀ ਐੱਨ ਜੀ ਪੰਪ ਮਦਨ ਲਾਲ ਦੀਨਾ ਨਾਥ ਉੱਤੇ ਸ਼ੁੱਕਰਵਾਰ ਦੁਪਹਿਰ ਕਰੀਬ ਤਿੰਨ ਵਜੇ ਪੰਪ ਮਾਲਕ ਵੱਲੋਂ ਗੋਲੀਆਂ ਚਲਾਉਣ ਨਾਲ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ | ਸਵੇਰੇ ਪੈਟਰੋਲ ਪੰਪ ‘ਤੇ ਸੀ ਐੱਨ ਜੀ ਭਰਵਾਉਣ ਆਏ ਇਕ ਵਾਹਨ ਚਾਲਕ ਦੇ ਨਾਲ ਤਕਰਾਰ ਹੋ ਗਈ ਸੀ, ਜਿਸ ਤੋਂ ਬਾਅਦ ਉਕਤ ਮਾਮਲੇ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਸੀ | ਪੁਲਸ ਕਾਰਵਾਈ ਤੋਂ ਬਾਅਦ ਆਪਣਾ ਵਾਹਨ ਵਾਪਸ ਲੈਣ ਆਏ ਵਾਹਨ ਚਾਲਕਾਂ ਦੀ ਦੁਪਹਿਰ ਫਿਰ ਤਕਰਾਰ ਹੋ ਗਈ ਅਤੇ ਬਹਿਸਬਾਜ਼ੀ ਖੂਨੀ ਝੜਪ ‘ਚ ਤਬਦੀਲ ਹੋ ਗਈ, ਜਿੱਥੇ ਉਕਤ ਮਾਮਲੇ ਵਿਚ ਤਕਰਾਰ ਤੋਂ ਬਾਅਦ ਪੰਪ ਮਾਲਕ ਨੇ ਆਪਣੇ ਲਾਈਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ | ਥਾਣਾ ਸਿਟੀ ਮੁਖੀ ਇੰਸਪੈਕਟਰ ਬਲਜੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ |