28.9 C
Jalandhar
Tuesday, April 16, 2024
spot_img

ਨੈਸ਼ਨਲ ਖੇਡਾਂ 22 ਸਤੰਬਰ ਤੋਂ 10 ਅਕਤੂਬਰ ਨੂੰ, ਗੁਜਰਾਤ ਕਰੇਗਾ ਮੇਜ਼ਬਾਨੀ

ਨਵੀਂ ਦਿੱਲੀ : ਸਤੰਬਰ ਮਹੀਨੇ ‘ਚ ਇੰਡੀਆ ਦਾ ਓਲੰਪਿਕ ਕਹੇ ਜਾਣ ਵਾਲੇ ਨੈਸ਼ਨਲ ਖੇਡਾਂ ਦਾ ਆਯੋਜਨ ਹੋ ਰਿਹਾ ਹੈ | ਖੇਡਾਂ ਦੀ ਮੇਜ਼ਬਾਨੀ ਗੁਜਰਾਤ ਕਰਨ ਜਾ ਰਿਹਾ ਹੈ | ਇਸ ਮਲਟੀ ਸਪੋਰਟਸ ਮੁਕਾਬਲਿਆਂ ਦਾ ਆਯੋਜਨ 22 ਸਤੰਬਰ ਤੋਂ 10 ਅਕਤੂਬਰ ਵਿਚਾਲੇ ਕੀਤਾ ਜਾਵੇਗਾ | ਖੇਡਾਂ ਗੁਜਰਾਤ ਦੇ ਪੰਜ ਸ਼ਹਿਰਾਂ (ਅਹਿਮਦਾਬਾਦ, ਰਾਜਕੋਟ, ਸੂਰਤ, ਭਾਵਨਗਰ ਅਤੇ ਵਾਡੋਦਰਾ) ‘ਚ ਹੋਣਗੀਆਂ | ਖੇਡਾਂ ਦਾ ਉਦਘਾਟਨ ਅਤੇ ਸੰਪੰਨ ਸਮਾਰੋਹ ਅਹਿਮਦਾਬਾਦ ਨਰੇਂਦਰ ਮੋਦੀ ਸਟੇਡੀਅਮ ‘ਚ ਹੋ ਸਕਦਾ ਹੈ | 7 ਸਾਲ ਬਾਅਦ ਦੇਸ਼ ‘ਚ ਇਨ੍ਹਾਂ ਖੇਡਾਂ ਦਾ ਆਯੋਜਨ ਹੋ ਰਿਹਾ ਹੈ | ਇਸ ਤੋਂ ਪਹਿਲਾਂ ਕੇਰਲ ਨੇ ਸਾਲ 2015 ‘ਚ ਨੈਸ਼ਨਲ ਖੇਡਾਂ ਦਾ ਆਯੋਜਨ ਕੀਤਾ ਸੀ | ਭਾਰਤੀ ਓਲੰਪਿਕ ਸੰਘ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਸ਼ੁੱਕਰਵਾਰ ਨੂੰ ਇੱਕ ਸ਼ੋਸ਼ਲ ਪੋਸਟ ‘ਚ ਇਹ ਐਲਾਨ ਕੀਤਾ | ਮਹਿਤਾ ਨੇ ਪੋਸਟ ‘ਚ ਲਿਖਿਆ, ‘ਮੈਨੂੰ ਇਹ ਐਲਾਨ ਕਰਦੇ ਹੋਏ ਖੁੁਸ਼ੀ ਹੋ ਰਹੀ ਹੈ ਕਿ ਗੁਜਰਾਤ ਨੈਸ਼ਨਲ ਖੇਡਾਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ | ਪਹਿਲਾਂ ਇਨ੍ਹਾ ਖੇਡਾਂ ਦਾ ਆਯੋਜਨ ਗੋਆ ‘ਚ ਹੋਣਾ ਸੀ, ਪਰ ਗੋਆ ਸਰਕਾਰ ਨੇ 2020 ‘ਚ ਪਹਿਲਾ ਕੋਰੋਨਾ ਦਾ ਹਵਾਲਾ ਦੇ ਕੇ ਖੇਡਾਂ ਦਾ ਆਯੋਜਨ ਕਰਾਉਣ ਤੋਂ ਨਾਹ ਕਰ ਦਿੱਤੀ |

Related Articles

LEAVE A REPLY

Please enter your comment!
Please enter your name here

Latest Articles