ਅਮਰਨਾਥ ਹਾਦਸਾ : ਮਰਨ ਵਾਲਿਆਂ ਦੀ ਗਿਣਤੀ 16 ਹੋਈ, ਯਾਤਰਾ ਰੁਕੀ

0
252

ਸ੍ਰੀਨਗਰ : ਅਮਰਨਾਥ ਗੁਫ਼ਾ ਕੋਲ ਬੱਦਲ ਫਟਣ ਕਾਰਨ ਹੁਣ ਤੱਕ 16 ਲੋਕਾਂ ਦੀ ਮੌਤ ਹੋ ਗਈ ਹੈ | 45 ਅਜੇ ਵੀ ਲਾਪਤਾ ਹਨ | ਫੌਜ ਨੇ ਸ਼ਨੀਵਾਰ ਸਵੇਰੇ ਰੈਸਕਿਊ ਅਪਰੇਸ਼ਨ ਸ਼ੁਰੂ ਕੀਤਾ | 6 ਲੋਕਾਂ ਨੂੰ ਏਅਰ ਲਿਫ਼ਟ ਕੀਤਾ ਗਿਆ | ਉਧਰ ਮਾਊਾਟੇਨ ਰੈਸਕਿਊ ਟੀਮ ਲਾਪਤਾ ਹੋਏ ਲੋਕਾਂ ਦੀ ਤਲਾਸ਼ ‘ਚ ਲੱਗੀ ਹੋਈ ਹੈ | ਹਾਲਾਤ ਨੂੰ ਦੇਖਦੇ ਹੋਏ ਫਿਲਹਾਲ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ | ਗੁਫ਼ਾ ਕੋਲ ਰੈਸਕਿਊ ਪੂਰਾ ਹੋਣ ਅਤੇ ਰੂਟ ਦੀ ਮੁਰੰਮਤ ਤੋਂ ਬਾਅਦ ਯਾਤਰਾ ਸ਼ੁਰੂ ਹੋ ਸਕੇਗੀ | 15,000 ਸ਼ਰਧਾਲੂਆਂ ਨੂੰ ਇੱਥੋਂ ਹੇਠਲੇ ਬੇਸ ਕੈਂਪ ਪੰਜਤਰਨੀ ‘ਚ ਤਬਦੀਲ ਕਰ ਦਿੱਤਾ ਗਿਆ ਹੈ | ਆਈ ਟੀ ਬੀ ਪੀ ਦੇ ਬੁਲਾਰੇ ਨੇ ਦੱਸਿਆ ਕਿ ਆਈ ਟੀ ਬੀ ਪੀ ਨੇ ਗੁਫਾ ਦੇ ਹੇਠਲੇ ਹਿੱਸੇ ਤੋਂ ਪੰਜਤਰਨੀ ਤੱਕ ਰੂਟ ‘ਤੇ ਤਾਇਨਾਤ ਟੀਮਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ |

LEAVE A REPLY

Please enter your comment!
Please enter your name here