ਉੱਤਰਕਾਸ਼ੀ : ਸਿਲਕਿਆਰਾ ਸੁਰੰਗ ਵਿਚ ਨਵੀਂ ਅਤੇ ਤਾਕਤਵਰ ਡਿ੍ਲਿੰਗ ਮਸ਼ੀਨ ਸ਼ੁੱਕਰਵਾਰ ਸਵੇਰ ਤੱਕ 22 ਮੀਟਰ ਮਲਬੇ ਵਿਚ ਚਲੀ ਗਈ, ਜਿਸ ਨਾਲ ਪਿਛਲੇ ਪੰਜ ਦਿਨਾਂ ਤੋਂ ਇਸ ਵਿਚ ਫਸੇ 40 ਮਜ਼ਦੂਰਾਂ ਦੇ ਜਲਦੀ ਬਾਹਰ ਆਉਣ ਦੀਆਂ ਉਮੀਦਾਂ ਵਧ ਗਈਆਂ ਹਨ | ਸੁਰੰਗ ‘ਚ 45 ਤੋਂ 60 ਮੀਟਰ ਤੱਕ ਮਲਬਾ ਹੈ, ਜਿਸ ‘ਚ ਡਿ੍ਲਿੰਗ ਕੀਤੀ ਜਾਣੀ ਹੈ | ਯੋਜਨਾ ਇਹ ਹੈ ਕਿ ਡਿ੍ਲਿੰਗ ਰਾਹੀਂ ਮਲਬੇ ‘ਚ ਰਸਤਾ ਬਣਾ ਕੇ 800 ਮਿਲੀਮੀਟਰ ਅਤੇ 900 ਮਿਲੀਮੀਟਰ ਵਿਆਸ ਦੀਆਂ ਕਈ ਵੱਡੀਆਂ ਪਾਈਪਾਂ ਨੂੰ ਇੱਕ ਤੋਂ ਬਾਅਦ ਇੱਕ ਇਸ ਤਰ੍ਹਾਂ ਪਾਇਆ ਜਾਵੇਗਾ ਕਿ ਮਲਬੇ ਦੇ ਇਕ ਪਾਸੇ ਤੋਂ ਦੂਜੇ ਪਾਸੇ ਹੋਰ ਸੁਰੰਗ ਬਣ ਜਾਵੇ ਅਤੇ ਮਜ਼ਦੂਰ ਇਸ ਵਿੱਚੋਂ ਲੰਘ ਕੇ ਬਾਹਰ ਆ ਸਕਣ |