ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਆਪਣੇ ਕੰਮਕਾਜ ਦੇ ਤਰੀਕਿਆਂ, ਮੌਜੂਦਾ ਸੁਣਵਾਈਆਂ ਅਤੇ ਉਪਲੱਬਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮਹੀਨਾਵਾਰ ਨਿਊਜ਼ ਲੈਟਰ ਲਾਂਚ ਕੀਤਾ। ਇਸ ਨੂੰ ‘ਸੁਪਰੀਮ ਕੋਰਟ ਕਰਾਨੀਕਲ’ ਨਾਂਅ ਦਿੱਤਾ ਗਿਆ ਹੈ। ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਨਿਊਜ਼ ਲੈਟਰ ਸੁਪਰੀਮ ਕੋਰਟ ਦੇ ਕੰਮ ਕਰਨ ਦੇ ਤਰੀਕਿਆਂ ਦੀ ਜਾਣਕਾਰੀ ਦੇਣ ਵਾਲਾ ਅਹਿਮ ਜ਼ਰੀਆ ਸਾਬਤ ਬਣਗੇ। ਇਸ ਨਾਲ ਕੋਰਟ ਰੂਮ ਦੇ ਅੰਦਰ ਅਤੇ ਬਾਹਰ ਦੀਆਂ ਸਾਰੀਆਂ ਜਾਣਕਾਰੀਆਂ ਲੋਕਾਂ ਨੂੰ ਮਿਲ ਸਕਣਗੀਆਂ। ਇਸ ਨਿਊਜ਼ ਲੈਟਰ ਤੋਂ ਪਹਿਲਾਂ ਐਡੀਸ਼ਨ ਦੇ ਪ੍ਰਕਾਸ਼ਨ ਤੋਂ ਪਹਿਲਾਂ ਸੀ ਜੇ ਆਈ ਨੇ ਜਾਣਕਾਰੀ ਦਿੱਤੀ ਕਿ ਇਸ ਨਿਊਜ਼ ਲੈਟਰ ’ਚ ਕੋਰਟ ਦੇ ਇਤਿਹਾਸ ਦੀ ਝਲਕ, ਦੇਸ਼ ਦੇ ਕਾਨੂੰਨੀ ਦਿ੍ਰਸ਼ ਨੂੰ ਪੇਸ਼ ਕਰਨ ਵਾਲੇ ਪ੍ਰਮੁੱਖ ਫੈਸਲਿਆਂ ਅਤੇ ਨਿਆਂ ਪਾਲਿਕਾ ਦੀ ਸਹੁੰ ਨੂੰ ਬਣਾਏ ਰੱਖਣ ਲਈ ਦਿਨ-ਰਾਤ ਕੰਮ ਕਰਨ ਵਾਲੇ ਬਿਹਤਰੀਨ ਲੋਕਾਂ ਦੀਆਂ ਕਹਾਣੀਆਂ ਮਿਲਣਗੀਆਂ।




