ਸੜਕ ਹਾਦਸੇ ’ਚ 5 ਲੋਕਾਂ ਦੀ ਮੌਤ

0
208

ਨਵੀਂ ਦਿੱਲੀ : ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ’ਚ ਸ਼ਨੀਵਾਰ ਸਵੇਰੇ ਇੱਕ ਸੜਕ ਹਾਦਸਾ ਹੋ ਗਿਆ। ਗਿਰੀਡੀਹ ’ਚ ਬਾਰਾਤ ਤੋਂ ਵਾਪਸ ਆ ਰਿਹਾ ਇੱਕ ਵਾਹਨ ਦਰੱਖ਼ਤ ਨਾਲ ਟਕਰਾਅ ਗਿਆ। ਇਸ ਘਟਨਾ ’ਚ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਮੁਫ਼ਸਿਲ ਥਾਣਾ ਦੇ ਬਾਘਮਾਰਾ ਕੋਲ ਹੋਇਆ। ਘਟਨਾ ਤੋਂ ਬਾਅਦ ਸੂਚਨਾ ਮਿਲਦੇ ਹੀ ਮੁਫਸਿਲ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ’ਚ ਭਰਤੀ ਕਰਵਾਇਆ। ਇਸ ਦੇ ਨਾਲ ਹੀ ਸਾਰੇ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਵੀ ਹਸਪਤਾਲ ਪਹੁੰਚਾਇਆ। ਮਰਨ ਵਾਲਿਆਂ ’ਚ ਝਾਰਖੰਡ ਮੁਕਤੀ ਮੋਰਚਾ (ਘੱਟ-ਗਿਣਤੀ ਮੋਰਚਾ) ਦੇ ਜ਼ਿਲ੍ਹਾ ਉਪ ਪ੍ਰਧਾਨ ਅਸਗਰ ਅੰਸਾਰੀ ਦੇ 31 ਸਾਲਾ ਭਤੀਜੇ ਸਗੀਰ ਅੰਸਾਰੀ ਤੋਂ ਇਲਾਵਾ 70 ਸਾਲਾ ਦੇ ਯੁੂਸੁਫ਼ ਮਿਆਂ ਗਜੋਡੀਹ, 55 ਸਾਲ ਦੇ ਇਮਤਿਆਜ ਅੰਸਾਰ, 35 ਸਾਲ ਦੇ ਸੁਭਾਨ ਅੰਸਾਰੀ ਸ਼ਾਮਲ ਹਨ।

LEAVE A REPLY

Please enter your comment!
Please enter your name here