ਇੰਡੀਗੋ ਦਾ ਤਕਨੀਕੀ ਸਟਾਫ ਵੀ ਮੈਡੀਕਲ ਛੁੱਟੀ ‘ਤੇ

0
371

ਨਵੀਂ ਦਿੱਲੀ : ਇੰਡੀਗੋ ਦਾ ਹੈਦਰਾਬਾਦ ਤੇ ਦਿੱਲੀ ‘ਚ ਤਾਇਨਾਤ ਵੱਡੀ ਗਿਣਤੀ ‘ਚ ਤਕਨੀਕੀ ਸਟਾਫ ਘੱਟ ਤਨਖਾਹਾਂ ਮਿਲਣ ਕਾਰਨ ਪਿਛਲੇ ਦੋ ਦਿਨਾਂ ਤੋਂ ਮੈਡੀਕਲ ਛੁੱਟੀ ‘ਤੇ ਹੈ | ਜ਼ਿਕਰਯੋਗ ਹੈ ਕਿ 2 ਜੁਲਾਈ ਨੂੰ ਵੀ ਇੰਡੀਗੋ ਦੀਆਂ ਘਰੇਲੂ ਉਡਾਨਾਂ ਦਾ 55 ਫੀਸਦੀ ਕੈਬਿਨ ਸਟਾਫ ਮੈਡੀਕਲ ਛੁੱਟੀ ‘ਤੇ ਚਲਾ ਗਿਆ ਸੀ, ਜਿਸ ਕਾਰਨ ਕਈ ਉਡਾਨਾਂ ਲੇਟ ਹੋ ਗਈਆਂ ਸਨ | ਸੂਤਰਾਂ ਅਨੁਸਾਰ ਏਅਰ ਇੰਡੀਆ ਨੇ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਇੰਡੀਗੋ ਸਟਾਫ ਨੇ ਛੁੱਟੀ ਲਈ ਹੈ | ਕੋਰੋਨਾ ਕਾਲ ਵਿੱਚ ਇੰਡੀਗੋ ਨੇ ਆਪਣੇ ਸਟਾਫ ਦੀਆਂ ਤਨਖਾਹਾਂ ਕਾਫੀ ਘਟਾ ਦਿੱਤੀਆਂ ਸਨ |

LEAVE A REPLY

Please enter your comment!
Please enter your name here