ਵਿਆਹ ਤੋਂ ਪਰਤ ਰਹੇ ਪਰਵਾਰ ਦੀ ਕਾਰ ਤੇ ਟਰੱਕ ਵਿਚਾਲੇ ਟੱਕਰ ‘ਚ ਬੱਚੇ ਸਣੇ 2 ਦੀ ਮੌਤ, ਪਤੀ-ਪਤਨੀ ਜ਼ਖਮੀ

0
368

ਚੰਡੀਗੜ੍ਹ : ਸੋਨੀਪਤ ਤੋਂ ਲੰਘਦੇ ਨੈਸ਼ਨਲ ਹਾਈਵੇ-44 ਦੇ ਗਨੌਰ ਫਲਾਈ ਓਵਰ ‘ਤੇ ਇੱਕ ਤੇਜ਼ ਰਫਤਾਰ ਕਾਰ ਨੇ ਦਿੱਲੀ ਤੋਂ ਚੰਡੀਗੜ੍ਹ ਜਾ ਰਹੇ ਇੱਕ ਟਰੱਕ ਨੂੰ ਟੱਕਰ ਮਾਰ ਦਿੱਤੀ | ਟੱਕਰ ਏਨੀ ਜ਼ਬਰਦਸਤ ਸੀ ਕਿ ਕਾਰ ‘ਚ ਸਵਾਰ 11 ਸਾਲਾ ਲਕਸ਼ੈ ਨਾਂਅ ਦੇ ਬੱਚੇ ਅਤੇ ਬਜ਼ੁਰਗ ਕਿਸ਼ਨ ਚੰਦ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਇਸ ਦੇ ਨਾਲ ਹੀ ਕਾਰ ‘ਚ ਸਵਾਰ ਪਤੀ-ਪਤਨੀ ਓਮ ਪ੍ਰਕਾਸ਼ ਅਤੇ ਮੋਨਿਕਾ ਗੰਭੀਰ ਜ਼ਖਮੀ ਹੋ ਗਏ | ਕਾਰ ਵਿੱਚ ਸਵਾਰ ਸਾਰੇ ਲੋਕ ਪਾਣੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਹਨ | ਹਾਦਸੇ ਦੀ ਸੂਚਨਾ ਮਿਲਦੇ ਹੀ ਸੋਨੀਪਤ ਮਾੜੀ ਥਾਣਾ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ | ਕਾਰ ਵਿਚ ਸਵਾਰ ਜੋੜੇ ਮੋਨਿਕਾ ਅਤੇ ਓਮ ਪ੍ਰਕਾਸ਼ ਨੂੰ ਪਾਣੀਪਤ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਦੋਵੇਂ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ | ਕਾਰ ‘ਚ ਸਵਾਰ ਸਾਰੇ ਲੋਕ ਦਿੱਲੀ ਤੋਂ ਇਕ ਵਿਆਹ ਸਮਾਗਮ ‘ਚ ਸ਼ਾਮਲ ਹੋਣ ਤੋਂ ਬਾਅਦ ਪਾਣੀਪਤ ਜਾ ਰਹੇ ਸਨ | ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਸ ਐਂਬੂਲੈਂਸ ‘ਤੇ ਤਾਇਨਾਤ ਹੌਲਦਾਰ ਨਵੀਨ ਕੁਮਾਰ ਨੇ ਦੱਸਿਆ ਕਿ ਗਨੌਰ ਫਲਾਈ ਓਵਰ ‘ਤੇ ਅੱਗੇ ਜਾ ਰਹੇ ਟਰੱਕ ਵਿੱਚ ਤੇਜ਼ ਰਫਤਾਰ ਕਾਰ ਜਾ ਟਕਰਾਈ | ਇਸ ਵਿਚ ਇੱਕ 11 ਸਾਲ ਦੇ ਬੱਚੇ ਅਤੇ ਇੱਕ ਬਜ਼ੁਰਗ ਦੀ ਮੌਤ ਹੋ ਗਈ ਤੇ ਦੋ ਹੋਰ ਯਾਤਰੀ ਜ਼ਖਮੀ ਹੋਏ ਹਨ | ਜ਼ਖਮੀਆਂ ਨੂੰ ਇਲਾਜ ਲਈ ਪਾਣੀਪਤ ਲਿਜਾਇਆ ਗਿਆ ਹੈ |

LEAVE A REPLY

Please enter your comment!
Please enter your name here