ਲਾਡੋਵਾਲ ਟੋਲ ਦੀਆਂ ਦਰਾਂ ’ਚ ਵੱਡਾ ਵਾਧਾ

0
237

ਲੁਧਿਆਣਾ : ਤਕਰੀਬਨ ਚਾਰ ਮਹੀਨੇ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਨੇ ਟੋਲ ਪਲਾਜਾ ਦੇ ਰੇਟਾਂ ’ਚ ਇਜਾਫਾ ਕੀਤਾ। ਅਥਾਰਟੀ ਨੇ ਬੀਤੀ ਰਾਤ ਰੇਟ ’ਚ 30% ਵਾਧਾ ਕਰ ਦਿੱਤਾ ਜਿਸਦਾ ਸਿੱਧਾ ਅਸਰ ਲੁਧਿਆਣਾ, ਜਲੰਧਰ ਤੇ ਪੰਜਾਬ ਦੇ ਹੋਰ ਮੁਸਾਫਰਾਂ ਉੱਪਰ ਪਵੇਗਾ, ਜਿੱਥੇ ਕਾਰ ਦੇ 165 ਰੁਪਏ ਚਾਰਜ ਕੀਤੇ ਜਾਂਦੇ ਸਨ ਹੁਣ 215 ਰੁਪਏ ਲਏ ਜਾਣਗੇ। ਇਸ ਦੇ ਨਾਲ ਹੀ ਫਾਸਟੈਗ ਵਾਲੇ ਵਾਹਨਾਂ ਕੋਲੋਂ ਇਕ ਟਰਿਪ ਦਾ ਦੁੱਗਣਾ ਚਾਰਜ ਲਿਆ ਜਾਵੇਗਾ ਕਾਰ ’ਚ ਅਗਰ ਫਾਸਟੈਗ ਨਹੀਂ ਹੈ ਤਾਂ ਇਸਦੇ 430 ਦੇਣੇ ਪੈਣਗੇ। ਇਹ ਟੋਲ ਪਲਾਜਾ ਤੋਂ 20 ਕਿਲੋਮੀਟਰ ਦੇ ਦਾਇਰੇ ’ਚ ਰਹਿਣ ਵਾਲੇ ਲੋਕਾਂ ਤਕ ਸੀਮਤ ਹੈ। ਗੈਰ-ਵਪਾਰਕ ਵਾਹਨਾਂ ਲਈ ਪਾਸ ਲਈ ਰੇਟ 330 ਰੁਪਏ ਹੈ।
3 ਐਕਸਲ ਵਾਲੇ ਵਪਾਰਕ ਵਾਹਨਾਂ ਨੂੰ ਯਾਤਰਾ ਲਈ 795 ਰੁਪਏ, 4-6 ਐਕਸਲ ਵਾਲੇ ਵਾਹਨਾਂ ਨੂੰ 1140 ਰੁਪਏ ਤੇ ਸੱਤ ਜਾਂ ਇਸ ਤੋਂ ਵੱਧ ਐਕਸਲ ਵਾਲੇ ਵੱਡੇ ਵਾਹਨਾਂ ਨੂੰ 1390 ਰੁਪਏ ਦਾ ਟੋਲ ਅਦਾ ਕਰਨਾ ਪਵੇਗਾ। ਪ੍ਰੋਜੈਕਟ ਡਾਇਰੈਕਟਰ ਨੇ ਕਿਹਾ ਕਿ ਦਰਾਂ ਨੂੰ ਟੈਰਿਫ ਨਿਯਮਾਂ ਅਨੁਸਾਰ ਸੋਧਿਆ ਗਿਆ ਹੈ। ਇਹ ਸੋਧ ਸਾਰੇ 3 ਟੋਲਾਂ ’ਤੇ ਲਾਗੂ ਹੁੰਦੀ ਹੈ। ਇਸ ਵਿਚ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜਾ, ਕਰਨਾਲ ਜ਼ਿਲ੍ਹੇ ਦਾ ਘੜੌਂਦਾ ਟੋਲ ਤੇ ਅੰਬਾਲਾ ਦਾ ਘੱਗਰ ਟੋਲ ਸ਼ਾਮਲ ਹਨ।

LEAVE A REPLY

Please enter your comment!
Please enter your name here