ਮਹਿਲਾਂ ਦਾ ਸੁੱਖ

0
302

ਕੋਲੰਬੋ : ਸ੍ਰੀਲੰਕਾ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ, ਜਿਨ੍ਹਾਂ ਨੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੀ ਸਰਕਾਰੀ ਰਿਹਾਇਸ਼ ‘ਤੇ ਕਬਜ਼ਾ ਕੀਤਾ ਹੈ, ਨੇ ਰਾਸ਼ਟਰਪਤੀ ਦੇ ਮਹਿਲ ‘ਚੋਂ ਲੱਖਾਂ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ‘ਚ ਮਹਿਲ ‘ਚੋਂ ਮਿਲੇ ਕਰੰਸੀ ਨੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ | ਬਰਾਮਦ ਕੀਤੇ ਗਏ ਪੈਸੇ ਸੁਰੱਖਿਆ ਯੂਨਿਟਾਂ ਨੂੰ ਸੌਂਪ ਦਿੱਤੇ ਗਏ ਹਨ | ਰਾਜਪਕਸ਼ੇ ਦੀ ਸਰਕਾਰੀ ਰਿਹਾਇਸ਼ ‘ਤੇ ਕਬਜ਼ਾ ਕਰਨ ਬਾਅਦ ਲੋਕ ਉਥੋਂ ਦੀਆਂ ਸੱੁਖ ਸਹੂਲਤਾਂ ਦਾ ਆਨੰਦ ਲੈ ਰਹੇ ਹਨ | ਪ੍ਰਦਰਸ਼ਨਕਾਰੀ ਹਾਲੇ ਵੀ ਰਾਸ਼ਟਰਪਤੀ ਭਵਨ ਵਿਚ ਹਨ ਤੇ ਉਹ ਸਵੀਮਿੰਗ ਪੂਲ ‘ਚ ਤਾਰੀਆਂ ਲਗਾ ਰਹੇ ਹਨ | ਸੋਫਿਆਂ, ਬੈਡਾਂ ‘ਤੇ ਬੈਠ ਕੇ ਸੈਲਫੀਆਂ ਲੈ ਰਹੇ ਹਨ |
ਇਸ ਦੌਰਾਨ ਦੇਸ਼ ‘ਚ ਸ਼ਾਂਤੀ ਲਈ ਲੋਕਾਂ ਦਾ ਸਮਰਥਨ ਮੰਗਦੇ ਹੋਏ ਸ੍ਰੀਲੰਕਾ ਦੇ ਫੌਜ ਮੁਖੀ ਜਨਰਲ ਸ਼ੈਵੇਂਦਰ ਸਿਲਵਾ ਨੇ ਕਿਹਾ ਹੈ ਕਿ ਮੌਜੂਦਾ ਸਿਆਸੀ ਸੰਕਟ ਦੇ ਸ਼ਾਂਤੀਪੂਰਨ ਹੱਲ ਦਾ ਮੌਕਾ ਹਾਲੇ ਵੀ ਹੈ | ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਕੁਝ ਘੰਟੇ ਪਹਿਲਾਂ ਹੀ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ 13 ਜੁਲਾਈ ਨੂੰ ਅਹੁਦਾ ਛੱਡਣ ਲਈ ਸਹਿਮਤ ਪ੍ਰਗਟਾਈ | ਦੇਸ਼ ਦੇ ਆਰਥਿਕ ਸੰਕਟ ਕਾਰਨ ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਕਰਦਿਆਂ ਸ਼ਨਿਚਰਵਾਰ ਨੂੰ ਮੱਧ ਕੋਲੰਬੋ ਦੇ ਭਾਰੀ ਸੁਰੱਖਿਆ ਵਾਲੇ ਖੇਤਰ ਵਿਚ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀਆਂ ਨੇ ਗੋਟਬਾਯਾ ਦੀ ਸਰਕਾਰੀ ਰਿਹਾਇਸ਼ ‘ਤੇ ਕਬਜ਼ਾ ਕਰ ਲਿਆ ਸੀ |
ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਵੱਲੋਂ ਅਸਤੀਫੇ ਦੀ ਪੇਸ਼ਕਸ਼ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਨਿੱਜੀ ਰਿਹਾਇਸ਼ ਨੂੰ ਅੱਗ ਲਗਾ ਦਿੱਤੀ |

LEAVE A REPLY

Please enter your comment!
Please enter your name here