ਪੈਰਿਸ : ਫਰਾਂਸ ਦੀ ਰਾਜਧਾਨੀ ਪੈਰਿਸ ’ਚ ਸ਼ਨੀਵਾਰ ਆਈਫਲ ਟਾਵਰ ਨੇੜੇ ਇਕ ਹਮਲਾਵਰ ਨੇ ਕੁਝ ਰਾਹਗੀਰਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਦਰਮਨਿਨ ਨੇ ਕਿਹਾ ਕਿ ਘਟਨਾ ਤੋਂ ਬਾਅਦ ਹਮਲਾਵਰ ਨੂੰ ਗਿ੍ਰਫਤਾਰ ਕਰ ਲਿਆ ਗਿਆ। ਹਮਲਾ ਕਰਨ ਵਾਲੇ ਨੇ ਅੱਲਾ ਹੂ ਅਕਬਰ ਦੇ ਨਾਹਰੇ ਲਾਏ। ਇੱਕ ਪੁਲਸ ਸੂਤਰ ਨੇ ਦੱਸਿਆ ਕਿ ਹਮਲਾਵਰ ਕੱਟੜਪੰਥੀ ਇਸਲਾਮ ਦਾ ਪੈਰੋਕਾਰ ਹੈ ਅਤੇ ਹਿੱਲਿਆ ਹੋਇਆ ਹੈ।