ਰਾਵਲਪਿੰਡੀ : ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ਖੇਤਰ ’ਚ ਕਰਾਕੋਰਮ ਹਾਈਵੇ ’ਤੇ ਸ਼ਨੀਵਾਰ ਸ਼ਾਮ ਇਕ ਯਾਤਰੀ ਬੱਸ ’ਤੇ ਅਣਪਛਾਤੇ ਹਮਲਾਵਰਾਂ ਦੀ ਗੋਲੀਬਾਰੀ ਨਾਲ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਮਾਰੇ ਗਏ ਲੋਕਾਂ ’ਚ ਦੋ ਫੌਜੀ ਵੀ ਹਨ। ਪੁਲਸ ਨੇ ਐਤਵਾਰ ਛੇ ਸ਼ੱਕੀ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ।