ਫੂਲਬਨੀ : ਓਡੀਸ਼ਾ ਦੇ ਕੰਦਮਾਲ ਜ਼ਿਲ੍ਹੇ ਵਿਚ ਵਿਅਕਤੀ ਨੇ ਆਪਣੇ ਚਾਰ ਦੋਸਤਾਂ ਨਾਲ ਮਿਲ ਕੇ ਆਪਣੀ ਭੈਣ ਨਾਲ ਕਥਿਤ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ। ਇਹ ਘਟਨਾ 3 ਨਵੰਬਰ ਨੂੰ ਚੱਕਾਪੜ ਥਾਣਾ ਖੇਤਰ ਦੀ ਹੈ। ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। 25 ਸਾਲਾ ਔਰਤ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਦੇ ਉਸ ਦੀ ਰਿਸ਼ਤੇ ਦੀ ਭਾਬੀ ਨਾਲ ਨਾਜਾਇਜ਼ ਸੰਬੰਧ ਹਨ। ਉਸ ਨੇ ਭਰਾ ਨੂੰ ਰਿਸ਼ਤਾ ਖਤਮ ਕਰਨ ਲਈ ਕਿਹਾ ਤੇ ਅਜਿਹਾ ਨਾ ਕਰਨ ’ਤੇ ਇਸ ਬਾਰੇ ਲੋਕਾਂ ਨੂੰ ਦੱਸਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਭਰਾ ਨੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਘਟਨਾ ਵਾਲੇ ਦਿਨ ਔਰਤ ਨੇੜੇ ਦੇ ਜੰਗਲ ’ਚ ਪੱਤੇ ਲੈਣ ਗਈ ਸੀ।
ਉਸ ਦਾ ਵੱਡਾ ਭਰਾ ਵੀ ਆਪਣੀਆਂ ਗਾਵਾਂ ਨਾਲ ਉੱਥੇ ਸੀ। ਭਰਾ ਨੇ ਆਪਣੇ ਚਾਰ ਦੋਸਤਾਂ ਨੂੰ ਜੰਗਲ ’ਚ ਬੁਲਾ ਕੇ ਉਨ੍ਹਾਂ ਨੂੰ ਸ਼ਰਾਬ ਪਿਲਾਈ ਅਤੇ ਨਸ਼ੇ ’ਚ ਧੁੱਤ ਸਭ ਨੇ ਵਾਰੀ-ਵਾਰੀ ਔਰਤ ਨਾਲ ਬਲਾਤਕਾਰ ਕੀਤਾ। ਬਾਅਦ ’ਚ ਗਲਾ ਘੁੱਟ ਕੇ ਕੁਹਾੜੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਨੇ ਭੈਣ ਦੀ ਗੁੰਮਸ਼ੁਦਗੀ ਰਿਪੋਰਟ 6 ਨਵੰਬਰ ਨੂੰ ਦਰਜ ਕਰਵਾਈ ਸੀ।