ਸੜਕ ਹਾਦਸਿਆਂ ਦੇ ਪੀੜਤਾਂ ਲਈ ਦੇਸ਼-ਭਰ ’ਚ ਕੈਸ਼ਲੈੱਸ ਇਲਾਜ ਦੀ ਯੋਜਨਾ

0
175

ਨਵੀਂ ਦਿੱਲੀ : ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਤਿੰਨ ਤੋਂ ਚਾਰ ਮਹੀਨਿਆਂ ’ਚ ਦੇਸ਼ ਭਰ ’ਚ ਸੜਕ ਦੁਰਘਟਨਾ ਦੇ ਪੀੜਤਾਂ ਲਈ ਕੈਸ਼ਲੈੱਸ ਇਲਾਜ ਦੀ ਸਹੂਲਤ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਵਿਭਾਗ ਦੇ ਸਕੱਤਰ ਅਨੁਰਾਗ ਜੈਨ ਨੇ ਇੰਸਟੀਚਿਊਟ ਆਫ ਰੋਡ ਟ੍ਰੈਫਿਕ ਐਜੂਕੇਸ਼ਨ ਵੱਲੋਂ ਕਰਵਾਏ ਸਮਾਗਮ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਭਾਰਤ ’ਚ ਦੁਨੀਆ ’ਚ ਸੜਕ ਦੁਰਘਟਨਾਵਾਂ ’ਚ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ। ਹਾਦਸੇ ’ਚ ਜ਼ਖਮੀ ਹੋਏ ਪੀੜਤਾਂ ਲਈ ਮੁਫਤ ਅਤੇ ਕੈਸ਼ਲੈੱਸ ਡਾਕਟਰੀ ਇਲਾਜ ਸੋਧੇ ਹੋਏ ਮੋਟਰ ਵਹੀਕਲ ਐਕਟ 2019 ਦਾ ਹਿੱਸਾ ਹੈ। ਕੁਝ ਰਾਜਾਂ ਨੇ ਇਸ ਨੂੰ ਲਾਗੂ ਕੀਤਾ ਹੈ ਪਰ ਹੁਣ ਸੜਕ ਮੰਤਰਾਲਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਮਿਲ ਕੇ ਇਸ ਨੂੰ ਦੇਸ਼ ਭਰ ’ਚ ਪੂਰੀ ਤਰ੍ਹਾਂ ਲਾਗੂ ਕਰੇਗਾ। ਉਨ੍ਹਾ ਕਿਹਾ ਕਿ ਇਹ ਸਹੂਲਤ ਤਿੰਨ ਤੋਂ ਚਾਰ ਮਹੀਨਿਆਂ ’ਚ ਸ਼ੁਰੂ ਕਰ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here