14.2 C
Jalandhar
Monday, December 23, 2024
spot_img

ਜੂਨੀਅਰ ਮਹਿਮੂਦ ਦਾ ਦੇਹਾਂਤ

ਮੁੰਬਈ : ‘ਕਾਰਵਾਂ’, ‘ਹਾਥੀ ਮੇਰੇ ਸਾਥੀ’ ਅਤੇ ‘ਮੇਰਾ ਨਾਮ ਜੋਕਰ’ ਵਰਗੀਆਂ ਫਿਲਮਾਂ ‘ਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਚਰਿੱਤਰ ਅਭਿਨੇਤਾ ਜੂਨੀਅਰ ਮਹਿਮੂਦ (68) ਦਾ ਸ਼ੁੱਕਰਵਾਰ ਕੈਂਸਰ ਕਾਰਨ ਦੇਹਾਂਤ ਹੋ ਗਿਆ | ਜੂਨੀਅਰ ਮਹਿਮੂਦ ਦੇ ਛੋਟੇ ਬੇਟੇ ਹਸਨੈਨ ਸਈਦ ਨੇ ਦੱਸਿਆ—ਮੇਰੇ ਪਿਤਾ ਪੇਟ ਦੇ ਕੈਂਸਰ ਨਾਲ ਜੂਝ ਰਹੇ ਸਨ | ਉਨ੍ਹਾ ਦੀ ਹਾਲਤ 17 ਦਿਨਾਂ ਤੋਂ ਨਾਜ਼ੁਕ ਸੀ | ਮਹੀਨੇ ਵਿਚ 35 ਤੋਂ 40 ਕਿਲੋ ਭਾਰ ਘਟ ਗਿਆ ਸੀ |
ਜੂਨੀਅਰ ਮਹਿਮੂਦ ਦਾ ਅਸਲੀ ਨਾਂ ਨਈਮ ਸਈਦ ਸੀ | ਉਸਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਮੁਹੱਬਤ ਜ਼ਿੰਦਗੀ ਹੈ (1966) ਅਤੇ ਨੌਨੀਹਾਲ (1967) ਨਾਲ ਕੀਤੀ | ਮਰਹੂਮ ਕਾਮੇਡੀਅਨ ਮਹਿਮੂਦ ਨੇ ਉਸ ਨਾਲ 1968 ‘ਚ ਰਿਲੀਜ਼ ਹੋਈ ਫਿਲਮ ‘ਸੁਹਾਗਰਾਤ’ ‘ਚ ਕੰਮ ਕੀਤਾ ਸੀ ਅਤੇ ਇਸ ਦੌਰਾਨ ਉਸਨੇ ਸਈਦ ਨੂੰ ਜੂਨੀਅਰ ਮਹਿਮੂਦ ਦਾ ਨਾਂ ਦਿੱਤਾ ਸੀ | ਉਸਨੇ 260 ਤੋਂ ਵੱਧ ਫਿਲਮਾਂ ‘ਚ ਕੰਮ ਕੀਤਾ | ਪਰਿਵਾਰ ‘ਚ ਪਤਨੀ ਤੇ ਦੋ ਪੁੱਤਰ ਹਨ |

Related Articles

LEAVE A REPLY

Please enter your comment!
Please enter your name here

Latest Articles