ਹਾਦਸਿਆਂ ’ਚ ਜ਼ਖਮੀਆਂ ਨਾਲੋਂ ਮਰਨ ਵਾਲਿਆਂ ਦੀ ਗਿਣਤੀ ਵੱਧ

0
255

ਚੰਡੀਗੜ੍ਹ : ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ ਸੀ ਆਰ ਬੀ) ਦੀ ਰਿਪੋਰਟ ਅਨੁਸਾਰ 2021 ਅਤੇ 2022 ’ਚ ਪੰਜਾਬ ’ਚ ਸੜਕ ਹਾਦਸਿਆਂ ’ਚ ਮਰਨ ਵਾਲਿਆਂ ਦੀ ਦਰ ਜ਼ਖਮੀਆਂ ਨਾਲੋਂ ਜ਼ਿਆਦਾ ਰਹੀ। ਪੰਜਾਬ ’ਚ 2022 ’ਚ 6,122 ਸੜਕ ਹਾਦਸਿਆਂ ’ਚ 4,688 ਮੌਤਾਂ ਹੋਈਆਂ ਅਤੇ 3,372 ਜ਼ਖਮੀ ਹੋਏ। ਇਸ ਤੋਂ ਪਿਛਲੇ ਸਾਲ 6,097 ਸੜਕ ਹਾਦਸਿਆਂ ’ਚ 4,516 ਮੌਤਾਂ ਹੋਈਆਂ, ਜਦਕਿ 3,034 ਜ਼ਖਮੀ ਹੋਏ। ਦੂਜੇ ਪਾਸੇ ਹਰਿਆਣਾ ’ਚ 2021 ’ਚ 10,049 ਸੜਕ ਦੁਰਘਟਨਾਵਾਂ ਦਰਜ ਕੀਤੀਆਂ ਗਈਆਂ, ਜਦਕਿ 2022 ’ਚ ਇਹ ਅੰਕੜਾ ਮਾਮੂਲੀ ਵਧ ਕੇ 10,654 ਹੋ ਗਿਆ ਸੀ। ਹਰਿਆਣਾ ਵਿਚ ਸਾਲ 2021 ’ਚ 4,983 ਲੋਕਾਂ ਦੀ ਮੌਤ ਹੋਈ, ਜਦੋਂ ਕਿ 2022 ’ਚ ਇਹ ਅੰਕੜਾ 5,228 ਸੀ। ਦੋ ਸਾਲਾਂ ’ਚ ਕ੍ਰਮਵਾਰ 7,972 ਅਤੇ 8,353 ਲੋਕ ਜ਼ਖਮੀ ਹੋਏ।

LEAVE A REPLY

Please enter your comment!
Please enter your name here