ਕੈਨੇਡਾ ਨੂੰ ਰਾਜ ਕੁਮਾਰ ਮਹਿਮੀ ਦੀ ਭਾਲ

0
190

ਟੋਰਾਂਟੋ : ਬਿ੍ਰਟਿਸ਼ ਕੋਲੰਬੀਆ ਸੂਬੇ ਦੇ 60 ਸਾਲਾ ਪੰਜਾਬੀ ਟਰੱਕ ਡਰਾਈਵਰ ਖਿਲਾਫ ਗਿ੍ਰਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ, ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ’ਚ 15 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਭਾਰਤ ਭੱਜ ਗਿਆ। ਸਰੀ ਦੇ ਰਾਜ ਕੁਮਾਰ ਮਹਿਮੀ ਨੂੰ ਨਵੰਬਰ ’ਚ ਕੈਨੇਡਾ-ਅਮਰੀਕਾ ਪੈਸੀਫਿਕ ਹਾਈਵੇਅ ਬਾਰਡਰ ਕ੍ਰਾਸਿੰਗ ਰਾਹੀਂ ਬਿ੍ਰਟਿਸ਼ ਕੋਲੰਬੀਆ ’ਚ 80 ਕਿੱਲੋ ਕੋਕੀਨ ਦੀ ਤਸਕਰੀ ਕਰਨ ਲਈ ਸਜ਼ਾ ਸੁਣਾਈ ਗਈ ਸੀ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਨੇ ਕਿਹਾ ਕਿ ਮਹਿਮੀ ਦਾ ਪਤਾ ਲਗਾਉਣ ਅਤੇ ਆਰਜ਼ੀ ਤੌਰ ’ਤੇ ਗਿ੍ਰਫਤਾਰ ਕਰਨ ਲਈ ਇੰਟਰਪੋਲ ਦੀ ਮਦਦ ਮੰਗੀ ਗਈ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸੈਮੀ-ਟ੍ਰੇਲਰ ਟਰੱਕ ਦੇ ਅੰਦਰੋਂ 80 ਕਿਲੋ ਕੋਕੀਨ ਬਰਾਮਦ ਕੀਤੀ ਸੀ। 6 ਨਵੰਬਰ 2017 ਨੂੰ ਮਹਿਮੀ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਉਸ ਵੇਲੇ ਕੋਕੀਨ ਦੀ ਕੀਮਤ 32 ਕਰੋੜ ਡਾਲਰ ਸੀ। 6 ਸਤੰਬਰ 2022 ਨੂੰ ਸੁਪਰੀਮ ਕੋਰਟ ਦੇ ਜੱਜ ਨੇ ਮਹਿਮੀ ਨੂੰ ਦੋਸ਼ੀ ਕਰਾਰ ਦਿੱਤਾ ਤੇ 9 ਜਨਵਰੀ 2023 ਨੂੰ ਸਜ਼ਾ ਸੁਣਾਈ ਜਾਣੀ ਸੀ। 11 ਅਕਤੂਬਰ 2022 ਨੂੰ ਮਹਿਮੀ ਵੈਨਕੂਵਰ ਤੋਂ ਜਹਾਜ਼ ’ਚ ਸਵਾਰ ਹੋਣ ਤੋਂ ਬਾਅਦ ਭਾਰਤ ਭੱਜ ਗਿਆ ਅਤੇ ਨਵੀਂ ਦਿੱਲੀ ਪਹੁੰਚ ਗਿਆ। ਪੁਲਸ ਨੇ ਕਿਹਾ ਕਿ ਮਹਿਮੀ ਦਾ ਕੈਨੇਡੀਅਨ ਪਾਸਪੋਰਟ ਉਸ ਦੀ ਗਿ੍ਰਫਤਾਰੀ ਸਮੇਂ ਜ਼ਬਤ ਕਰ ਲਿਆ ਗਿਆ ਸੀ। ਉਸ ਦੀ ਗਿ੍ਰਫਤਾਰੀ ਅਤੇ ਦੋਸ਼ੀ ਕਰਾਰ ਦੇਣ ਦੀ ਪ੍ਰਕਿਰਿਆ ਲੰਮੀ ਹੋਣ ਕਾਰਨ ਮਹਿਮੀ ਨਵਾਂ ਕੈਨੇਡੀਅਨ ਪਾਸਪੋਰਟ ਹਾਸਲ ਕਰਨ ’ਚ ਕਾਮਯਾਬ ਹੋ ਗਿਆ ਤੇ ਦੇਸ਼ ’ਚੋਂ ਫਰਾਰ ਹੋ ਗਿਆ।

LEAVE A REPLY

Please enter your comment!
Please enter your name here