ਕੋਰੋਨਾ ਦੇ 335 ਨਵੇਂ ਕੇਸ

0
191

ਨਵੀਂ ਦਿੱਲੀ : ਭਾਰਤ ’ਚ ਕੋਰੋਨਾ ਦੇ 335 ਨਵੇਂ ਕੇਸ ਮਿਲਣ ਨਾਲ ਦੇਸ਼ ’ਚ ਲਾਗ ਦੇ ਸਰਗਰਮ ਕੇਸਾਂ ਦੀ ਗਿਣਤੀ ਵਧ ਕੇ 1,701 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ 8 ਵਜੇ ਅਪਡੇਟ ਕੀਤੇ ਅੰਕੜਿਆਂ ਮੁਤਾਬਕ ਦੇਸ਼ ’ਚ ਕੋਰੋਨਾ ਕੇਸਾਂ ਦੀ ਗਿਣਤੀ 4,50,04,816, ਜਦਕਿ ਲਾਗ ਕਾਰਨ ਮਿ੍ਰਤਕਾਂ ਦੀ ਗਿਣਤੀ 5,33,316 ਹੈ। ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਲਾਗ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵਧ ਕੇ 4, 44, 69, 799 ਹੋ ਗਈ ਹੈ, ਜਦਕਿ ਕੌਮੀ ਸਿਹਤਯਾਬੀ ਦਰ 98.81 ਫੀਸਦੀ ਹੈ।
ਇਸੇ ਦੌਰਾਨ ਕੇਰਲਾ ’ਚ ਕੋਵਿਡ-19 ਦੇ ਉਪ-ਵਰਗ ਜੇ ਐੱਨ.1 ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਐਤਵਾਰ ਨੂੰ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਇਹ ਸਬ-ਵੈਰੀਐਂਟ ਹੈ। ਦੋ-ਤਿੰਨ ਮਹੀਨੇ ਪਹਿਲਾਂ ਸਿੰਗਾਪੁਰ ਹਵਾਈ ਅੱਡੇ ’ਤੇ ਭਾਰਤੀਆਂ ’ਚ ਇਸ ਦਾ ਪਤਾ ਲੱਗਾ ਸੀ। ਉਨ੍ਹਾ ਕਿਹਾਕੇਰਲਾ ਦੀ ਸਿਹਤ ਪ੍ਰਣਾਲੀ ਬਹੁਤ ਵਧੀਆ ਹੈ, ਅਸੀਂ ਜੀਨੋਮਿਕ ਸੀਕੁਏਂਸਿੰਗ ਦੁਆਰਾ ਪਤਾ ਲਗਾ ਸਕਦੇ ਹਾਂ। ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਅਸੀਂ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ, ਪਰ ਸਾਨੂੰ ਚੌਕਸ ਰਹਿਣਾ ਚਾਹੀਦਾ ਹੈ।
ਕੇਰਲਾ ’ਚ 79 ਸਾਲਾ ਔਰਤ ਦਾ ਸੈਂਪਲ ਆਰ ਟੀ-ਪੀ ਸੀ ਆਰ ਟੈਸਟ ’ਚ ਪਾਜ਼ੀਟਿਵ ਪਾਇਆ ਗਿਆ। ਔਰਤ ’ਚ ਹਲਕੇ ਫਲੂ ਵਰਗੇ ਲੱਛਣ ਦਿਖਾਈ ਦਿੱਤੇ। ਹਾਲਾਂਕਿ, ਦੇਸ਼ ’ਚ ਜੇ ਐੱਨ-1 ਸਬ ਵੈਰੀਐਂਟ ਦਾ ਕੋਈ ਹੋਰ ਮਾਮਲਾ ਸਾਹਮਣੇ ਨਹੀਂ ਆਇਆ । ਕੋਰੋਨਾ ਦੇ ਇਸ ਉਪ-ਵਰਗ ਦੀ ਪਛਾਣ ਪਹਿਲੀ ਵਾਰ ਲਗਜ਼ਮਬਰਗ ’ਚ ਕੀਤੀ ਗਈ ਸੀ।

LEAVE A REPLY

Please enter your comment!
Please enter your name here