ਇਹ ਕੇਹਾ ਵਿਕਸਤ ਭਾਰਤ?

0
242

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਹੈਰਾਨੀ ਜਤਾਈ ਕਿ ਇਹ ਕਿਸ ਤਰ੍ਹਾਂ ਦਾ ‘ਵਿਕਸਤ ਭਾਰਤ’ ਹੈ। ਖੜਗੇ ਨੇ ‘ਐੱਕਸ’ ਉੱਤੇ ਇੱਕ ਪੋਸਟ ’ਚ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ 2014 ’ਚ ਦੁੱਧ, ਪਿਆਜ਼, ਟਮਾਟਰ ਅਤੇ ਖੰਡ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੀ ਮੌਜੂਦਾ ਕੀਮਤਾਂ ਨਾਲ ਤੁਲਨਾ ਕੀਤੀ ਗਈ ਹੈ। ਕਾਂਗਰਸ ਪ੍ਰਧਾਨ ਨੇ ਵੀਡੀਓ ਦੇ ਨਾਲ ਲਿਖਿਆਮਹਿੰਗਾਈ-ਅਰਥ ਸ਼ਾਸਤਰ, ਇਹ ਕਿਹੋ ਜਿਹਾ ਵਿਕਸਤ ਭਾਰਤ ਹੈ? ਜਿੱਥੇ ਭਾਰਤੀ ਜਨਤਾ ਪਾਰਟੀ ਨੇ ਲੁੱਟ ਦੀ ਕਲਾ ’ਚ ਮੁਹਾਰਤ ਹਾਸਲ ਕਰ ਲਈ ਹੈ।

LEAVE A REPLY

Please enter your comment!
Please enter your name here