ਰਾਏਪੁਰ : ਇਥੋਂ ਦੇ ਭਾਨਪੁਰੀ ਇਲਾਕੇ ਦੇ ਸਕੂਲ ਵਿਚ ਮਾਮੂਲੀ ਗੱਲ ਨੂੰ ਲੈ ਕੇ ਹੋਈ ਬਹਿਸ ਨੇ ਹਿੰਸਕ ਰੂਪ ਧਾਰ ਲਿਆ ਤੇ ਚਾਰ ਵਿਦਿਆਰਥੀਆਂ ਨੇ 16 ਵਰਿ੍ਹਆਂ ਦੇ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ | ਪੁਲਸ ਨੇ ਚੌਹਾਂ ਨਾਬਾਲਗ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ | ਮਿ੍ਤਕ ਵਿਦਿਆਰਥੀ ਦੀ ਪਛਾਣ ਮੋਹਨ ਸਿੰਘ ਰਾਜਪੂਤ ਵਜੋਂ ਹੋਈ ਹੈ | ਉਹ 10ਵੀਂ ਜਮਾਤ ਦੀ ਕੰਪਾਰਟਮੈਂਟ ਪ੍ਰੀਖਿਆ ਦੇਣ ਗਿਆ ਸੀ |
ਖਾਮਤਰਾਏ ਥਾਣੇ ਦੀ ਮੁਖੀ ਸੋਨਲ ਨੇ ਦੱਸਿਆ ਕਿ ਪ੍ਰੀਖਿਆ ਕੇਂਦਰ ਦੇ ਬਾਹਰ ਮੋਹਨ ਸਿੰਘ ਦੀ 11ਵੀਂ ਦੇ ਵਿਦਿਆਰਥੀਆਂ ਨਾਲ ਬਹਿਸ ਹੋ ਗਈ | ਇਨ੍ਹਾਂ ਪਾੜਿ੍ਹਆਂ ਨੇ ਮਿਲ ਕੇ ਮੋਹਨ ਸਿੰਘ ਨੂੰ ਕੁੱਟਿਆ, ਜਿਸ ਕਾਰਨ ਉਹ ਦਮ ਤੋੜ ਗਿਆ |