ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ’ਚ ਵਿਸਫੋਟਕ ਬਣਾਉਣ ਵਾਲੀ ਫੈਕਟਰੀ ’ਚ ਐਤਵਾਰ ਹੋਏ ਧਮਾਕੇ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ। ਧਮਾਕਾ ਸਵੇਰੇ 9 ਵਜੇ ਬਾਜ਼ਾਰਗਾਓਂ ਖੇਤਰ ’ਚ ਸੋਲਰ ਇੰਡਸਟਰੀਜ਼ ਦੇ ਕਾਸਟ ਬੂਸਟਰ ਯੂਨਿਟ ’ਚ ਹੋਇਆ। ਫੈਕਟਰੀ ’ਚ ਕੋਲੇ ਦੇ ਖਣਨ ਲਈ ਵਰਤੇ ਜਾਣ ਵਾਲੇ ਵਿਸਫੋਟਕ ਤਿਆਰ ਕੀਤੇ ਜਾਂਦੇ ਹਨ। ਧਮਾਕਾ ਉਸ ਸਮੇਂ ਹੋਇਆ, ਜਦੋਂ ਵਿਸਫੋਟਕਾਂ ਦੀ ਪੈਕਿੰਗ ਦਾ ਕੰਮ ਚੱਲ ਰਿਹਾ ਸੀ।


