ਸਹਿਮਤੀ ਨਾ ਬਣੀ ਤਾਂ ਲਿੰਕ ਨਹਿਰ ਬਾਰੇ ਸੁਪਰੀਮ ਕੋਰਟ ਦੇ ਨਿਰਦੇਸ਼ ਵਾਂਗ ਚੱਲਾਂਗੇ : ਸ਼ੇਖਾਵਤ

0
203

ਮੁਹਾਲੀ : ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਵਿਵਾਦਤ ਮੁੱਦੇ ਨੂੰ ਹੱਲ ਕਰਨ ਲਈ ਪੰਜਾਬ ਤੇ ਹਰਿਆਣਾ ਨਾਲ 28 ਦਸੰਬਰ ਨੂੰ ਬੈਠਕ ਕਰੇਗੀ। ਕੇਂਦਰ ਨੇ ਪਹਿਲਾਂ ਵੀ ਸੁਪਰੀਮ ਕੋਰਟ ਦੇ ਨਿਰਦੇਸ਼ ’ਤੇ ਇਸ ਮਾਮਲੇ ’ਚ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਸ਼ੇਖਾਵਤ ਨੇ ਕਿਹਾਇਸ ਵਾਰ ਮੁੜ ਅਸੀਂ ਯਤਨ ਕਰਾਂਗੇ ਤੇ ਇਕੱਠੇ ਚਰਚਾ ਕਰਾਂਗੇ ਅਤੇ ਜੇ ਕੋਈ ਰਾਹ ਨਿਕਲਦਾ ਹੈ ਤਾਂ ਅਸੀਂ ਉਸ ’ਤੇ ਕੰਮ ਕਰਾਂਗੇ। ਨਹੀਂ ਤਾਂ, ਸੁਪਰੀਮ ਕੋਰਟ ਦੇ ਨਿਰਦੇਸ਼ ਮੁਤਾਬਕ ਕੰਮ ਕਰਾਂਗੇ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਬੈਠਕ ’ਚ ਸ਼ਾਮਲ ਹੋਣਗੇ, ਪਰ ਸੂਬੇ ਕੋਲ ਹੋਰਨਾਂ ਸੂਬਿਆਂ ਨਾਲ ਸਾਂਝਾ ਕਰਨ ਲਈ ਇਕ ਵੀ ਬੂੰਦ ਪਾਣੀ ਨਹੀਂ।

LEAVE A REPLY

Please enter your comment!
Please enter your name here