ਰਮਨਦੀਪ ਨੇ ਖਿਤਾਬ ਜਿੱਤਿਆ

0
339

ਹੈਦਰਾਬਾਦ : ਪੰਜਾਬ ਦੀ ਰਮਨਦੀਪ ਕੌਰ ਨੇ ਹਰਿਆਣਾ ਦੀ ਮਮਤਾ ਸਿੰਘ ਨੂੰ ਹਰਾ ਕੇ ਲਾਈਟ ਫਲਾਈਵੇਟ ਡਵੀਜ਼ਨ ’ਚ ਵੱਕਾਰੀ ਡਬਲਿਊ ਬੀ ਸੀ ਇੰਡੀਆ ਖਿਤਾਬ ਜਿੱਤ ਲਿਆ। ਇਹ ਮੁਕਾਬਲਾ ਅੱਠ ਰਾਊਂਡ ਤੱਕ ਚੱਲਿਆ। ਭਾਰਤੀ ਮੁੱਕੇਬਾਜ਼ੀ ਕੌਂਸਲ ਵੱਲੋਂ ਮਨਜ਼ੂਰਸ਼ੁਦਾ ਮੁਕਾਬਲੇ ’ਚ ਸਨਿੱਚਰਵਾਰ ਗਾਚੀਬਾਓਲੀ ਸਟੇਡੀਅਮ ’ਚ ਦੋ ਖਿਤਾਬੀ ਮੁਕਾਬਲਿਆਂ ਡਬਲਿਊ ਬੀ ਸੀ ਇੰਡੀਆ ਅਤੇ ਡਬਲਿਊ ਬੀ ਸੀ ਮਿਡਲ ਈਸਟ ਸਣੇ ਕੁੱਲ 10 ਮੁਕਾਬਲੇ ਹੋਏ।
ਰਮਨਦੀਪ ਨੇ ਪੇਸ਼ੇਵਰ ਵਰਗ ’ਚ ਆਪਣੇ 14ਵੇਂ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮਮਤਾ ਦੀ ਲਗਾਤਾਰ ਚਾਰ ਜਿੱਤਾਂ ਦੀ ਮੁਹਿੰਮ ਨੂੰ ਠੱਲ੍ਹ ਦਿੱਤਾ। ਭਾਰਤ ਦੇ ਸਬਰੀ ਨੇ ਈਰਾਨ ਦੇ ਖਸ਼ੈਰ ਘਾਸੇਮੀ ਨੂੰ ਹਰਾ ਕੇ ਡਬਲਿਊ ਬੀ ਸੀ ਮਿਡਲ ਈਸਟ ਖਿਤਾਬ ਆਪਣੇ ਨਾਂਅ ਕੀਤਾ।

LEAVE A REPLY

Please enter your comment!
Please enter your name here