ਸਾਵਿਤਰੀ ਜਿੰਦਲ ਦੀ ਝੰਡੀ

0
173

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਸਾਵਿਤਰੀ ਜਿੰਦਲ, ਜੋ ਕਿ ਦੇਸ਼ ਦੇ ਸਭ ਤੋਂ ਦੌਲਤਮੰਦ ਲੋਕਾਂ ਵਿਚ ਪੰਜਵੇਂ ਨੰਬਰ ’ਤੇ ਹੈ, ਦੀ ਲੰਘੇ ਕੈਲੰਡਰ ਸਾਲ ’ਚ ਦੌਲਤ ਸਭ ਤੋਂ ਤੇਜ਼ੀ ਨਾਲ ਵਧੀ। ਉਸ ਦੀ ਨੈੱਟ ਵਰਥ (ਦੇਣਦਾਰੀਆਂ ਘਟਾਉਣ ਤੋਂ ਬਾਅਦ ਅਸਾਸਿਆਂ ਦੀ ਕੀਮਤ) ਵਿਚ 9.6 ਅਰਬ ਡਾਲਰ ਦਾ ਵਾਧਾ ਹੋਇਆ। ਇਸ ਨਾਲ ਉਹ 25 ਅਰਬ ਡਾਲਰ ਦੀ ਦੌਲਤ ਵਾਲੀ ਹੋ ਗਈ। ਇਹ ਵਿਪਰੋ ਦੇ ਅਜ਼ੀਮ ਪ੍ਰੇਮਜੀ ਦੀ ਕਰੀਬ 24 ਅਰਬ ਡਾਲਰ ਦੀ ਦੌਲਤ ਨਾਲੋਂ ਵੱਧ ਹੈ। ਮੁਕੇਸ਼ ਅੰਬਾਨੀ, ਜਿਸ ਦੀ ਨੈੱਟ ਵਰਥ ਏਸ਼ੀਆ ਵਿਚ ਸਭ ਤੋਂ ਵੱਧ ਹੈ, ਨੇ 5 ਅਰਬ ਡਾਲਰ ਦਾ ਵਾਧਾ ਦਰਜ ਕੀਤਾ। ਹੁਣ ਉਸ ਦੀ ਕੁਲ ਦੌਲਤ 92.3 ਅਰਬ ਡਾਲਰ ਦੀ ਹੈ। ਹਰਿਆਣਾ ਦੀ ਸਾਵਿਤਰੀ ਜਿੰਦਲ ਓ ਪੀ ਜਿੰਦਲ ਗਰੁੱਪ ਦੀ ਚੇਅਰਪਰਸਨ ਹੈ, ਜਿਸ ਨੂੰ ਉਸ ਦੇ ਪਤੀ ਮਰਹੂਮ ਓ ਪੀ ਜਿੰਦਲ ਨੇ ਕਾਇਮ ਕੀਤਾ ਸੀ। ਇਹ ਗਰੁੱਪ ਜੇ ਐੱਸ ਡਬਲਿਊ ਸਟੀਲ, ਜਿੰਦਲ ਸਟੀਲ ਐਂਡ ਪਾਵਰ, ਜੇ ਐੱਸ ਡਬਲਿਊ ਐਨਰਜੀ, ਜੇ ਐੱਸ ਡਬਲਿਊ ਸਾਅ, ਜਿੰਦਲ ਸਟੇਨਲੈੱਸ ਅਤੇ ਜੇ ਐੱਸ ਡਬਲਿਊ ਹੋਲਡਿੰਗਜ਼ ਚਲਾਉਦਾ ਹੈ। ਸੱਜਣ ਜਿੰਦਲ ਸਾਵਿਤਰੀ ਦੇ ਚਾਰ ਬੇਟਿਆਂ ਵਿੱਚੋਂ ਇਕ ਹੈ, ਜਿਸ ’ਤੇ ਬਲਾਤਕਾਰ ਦਾ ਦੋਸ਼ ਲੱਗਿਆ ਹੈ, ਪਰ ਉਸ ਨੇ ਉਸ ਦਾ ਖੰਡਨ ਕੀਤਾ ਹੈ। ਐੱਚ ਸੀ ਐੱਲ ਦੇ ਸ਼ਿਵ ਨਾਦਰ ਦੂਜੇ ਨੰਬਰ ’ਤੇ ਰਿਹਾ, ਜਿਸ ਦੀ ਨੈੱਟ ਵਰਥ 8 ਅਰਬ ਡਾਲਰ ਵਧੀ। ਉਸ ਤੋਂ ਬਾਅਦ ਡੀ ਐੱਲ ਐੱਫ ਦੇ ਕੇ ਪੀ ਸਿੰਘ (7 ਅਰਬ ਡਾਲਰ), ਕੁਮਾਰ ਮੰਗਲਮ ਬਿੜਲਾ ਤੇ ਸ਼ਾਪੁਰ ਮਿਸਤਰੀ (6.3 ਅਰਬ ਡਾਲਰ) ਰਹੇ।
ਤਕੜੀ ਕਮਾਈ ਕਰਨ ਵਾਲਿਆਂ ਦੀ ਲਿਸਟ ਵਿਚ ਦਿਲੀਪ ਸ਼ੰਘਵੀ, ਰਵੀ ਜੈਪੁਰੀਆ, ਐੱਮ ਪੀ ਲੋਧਾ ਤੇ ਸੁਨੀਲ ਮਿੱਤਲ ਵੀ ਹਨ। ਗੌਤਮ ਅਡਾਨੀ ਦੀ ਨੈੱਟ ਵਰਥ 85.1 ਅਰਬ ਡਾਲਰ ਤੋਂ ਘਟ ਕੇ 35.4 ਡਾਲਰ ’ਤੇ ਆ ਗਈ ਪਰ ਅਜੇ ਵੀ ਉਹ ਅੰਬਾਨੀ ਤੋਂ ਬਾਅਦ ਦੂਜਾ ਸਭ ਤੋਂ ਅਮੀਰ ਹੈ।

LEAVE A REPLY

Please enter your comment!
Please enter your name here