ਨਵੀਂ ਦਿੱਲੀ : ਸਟਾਰ ਬੈਡਮਿੰਟਨ ਪੁਰਸ਼ ਡਬਲਜ਼ ਜੋੜੀ ਰੰਕੀ ਰੈੱਡੀ ਸਾਤਵਿਕ ਸਾਈ ਰਾਜ ਅਤੇ ਚਿਰਾਗ ਚੰਦਰਸ਼ੇਖਰ ਸ਼ੈੱਟੀ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਲਈ ਚੁਣਿਆ ਗਿਆ ਹੈ। ਕਿ੍ਰਕਟਰ ਮੁਹੰਮਦ ਸ਼ਮੀ ਅਤੇ ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਸਮੇਤ 26 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤਾ ਜਾਵੇਗਾ। ਇਹ ਪੁਰਸਕਾਰ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ 9 ਜਨਵਰੀ ਨੂੰ ਰਾਸ਼ਟਰਪਤੀ ਭਵਨ ’ਚ ਪ੍ਰਦਾਨ ਕੀਤੇ ਜਾਣਗੇ।
ਸ਼ਮੀ ਤੇ ਸ਼ੀਤਲ ਦੇਵੀ ਤੋਂ ਇਲਾਵਾ ਜਿਨ੍ਹਾਂ ਹੋਰ ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤੇ ਜਾਣਗੇ, ਉਨ੍ਹਾਂ ’ਚ ਸ਼ਾਮਲ ਹਨ : ਕਿ੍ਰਸ਼ਨਾ ਬਹਾਦੁਰ ਪਾਠਕ ਤੇ ਪੁਖਰਮਬਮ ਸੁਸ਼ੀਲਾ ਚਾਨੂ (ਹਾਕੀ), ਓਜਸ ਪ੍ਰਵੀਨ ਦਿਓਤਲੇ ਤੇ ਅਦਿਤੀ ਗੋਪੀਚੰਦ ਸਵਾਮੀ (ਤੀਰਅੰਦਾਜ਼ੀ), ਸ੍ਰੀਸ਼ੰਕਰ ਤੇ ਪਾਰੁਲ ਚੌਧਰੀ (ਐਥਲੈਟਿਕਸ), ਮੁਹੰਮਦ ਹੁਸਾਮੂਦੀਨ (ਮੁੱਕੇਬਾਜ਼ੀ), ਆਰ ਵੈਸ਼ਾਲੀ (ਸ਼ਤਰੰਜ), ਅਨੁਸ਼ ਅਗਰਵਾਲਾ (ਘੋੜਸਵਾਰੀ), ਦਿਵਿਆ�ਿਤੀ (ਘੋੜਸਵਾਰੀ ਡਰੈਸੈੱਜ਼), ਦੀਕਸ਼ਾ ਡਾਗਰ (ਗੋਲਫ), ਪਵਨ ਕੁਮਾਰ, ਰਿਤੂ ਨੇਗੀ (ਕਬੱਡੀ), ਨਸਰੀਨ (ਖੋ-ਖੋ), ਪਿੰਕੀ (ਲਾਅਨ ਬਾਊਲਜ਼), ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਇਸ਼ਾ ਸਿੰਘ (ਨਿਸ਼ਾਨੇਬਾਜ਼ੀ), ਹਰਿੰਦਰ ਪਾਲ ਸਿੰਘ ਸੰਧੂ (ਸਕੁਐਸ਼), ਅਯਹਿਕਾ ਮੁਖਰਜੀ (ਟੇਬਲ ਟੈਨਿਸ), ਸੁਨੀਲ ਕੁਮਾਰ ਤੇ ਅੰਤਿਮ ਪੰਘਾਲ (ਕੁਸ਼ਤੀ), ਨੌਰੇਮ ਰੋਸੀਬੀਨਾ ਦੇਵੀ (ਵੁਸ਼ੂ), ਇਲੂਰੀ ਅਜੈ ਕੁਮਾਰ ਰੈੱਡੀ (ਬਲਾਈਂਡ �ਿਕਟ) ਤੇ ਪ੍ਰਾਚੀ ਯਾਦਵ (ਪੈਰਾ ਕੈਨੋਇੰਗ)।
ਕੋਚਾਂ ’ਚੋਂ ਗਣੇਸ਼ ਪ੍ਰਭਾਕਰ (ਮੱਲਖੰਬ), ਮਹਾਂਵੀਰ ਪ੍ਰਸਾਦ ਸੈਣੀ (ਪੈਰਾ ਐਥਲੈਟਿਕਸ), ਲਲਿਤ ਕੁਮਾਰ (ਕੁਸ਼ਤੀ), ਆਰ ਬੀ ਰਮੇਸ਼ (ਸ਼ਤਰੰਜ) ਅਤੇ ਸ਼ਿਵੇਂਦਰ ਸਿੰਘ (ਹਾਕੀ) ਨੂੰ ਦਰੋਣਾਚਾਰੀਆ ਪੁਰਸਕਾਰ ਲਈ ਚੁਣਿਆ ਗਿਆ ਹੈ। ਕਵਿਤਾ ਸੇਲਵਰਾਜ (ਕਬੱਡੀ), ਮੰਜੂਸਾ ਕੰਵਰ (ਬੈਡਮਿੰਟਨ) ਤੇ ਵਿਨੀਤ ਕੁਮਾਰ ਸ਼ਰਮਾ (ਹਾਕੀ) ਨੂੰ ਧਿਆਨ ਚੰਦ ਲਾਈਫ ਟਾਈਮ ਐਵਾਰਡ ਲਈ ਚੁਣਿਆ ਗਿਆ ਹੈ।