ਨਿਖਿਲ ਗੁਪਤਾ ਦੇ ਪਰਵਾਰ ਦੀ ਮੰਗ ਰੱਦ

0
177

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਮਰੀਕਾ ਵਿੱਚ ਖਾਲਿਸਤਾਨੀ ਗੁਰਪਤਵੰਤ ਸਿੰਘ ਪਨੂੰ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮੁਲਜ਼ਮ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੇ ਪਰਵਾਰ ਦੀ ‘ਕੌਂਸਲਰ ਐਕਸੈਸ’ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਨਿਖਿਲ ਗੁਪਤਾ ਦੀ ਕੂਟਨੀਤਕ ਪਹੁੰਚ ਦੀ ਅਪੀਲ ਬਾਰੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸੰਵੇਦਨਸ਼ੀਲ ਮਾਮਲਾ ਹੈ ਤੇ ਉਸ ਨੂੰ ਵਿਦੇਸ਼ੀ ਅਦਾਲਤ ਦੇ ਅਧਿਕਾਰ ਖੇਤਰ ਦਾ ਸਨਮਾਨ ਕਰਨਾ ਚਾਹੀਦਾ ਹੈ।
ਦੁਕਾਨਦਾਰ ’ਤੇ ਤੇਜ਼ਾਬੀ ਹਮਲਾ
ਸਨੌਰ : ਪਟਿਆਲਾ ਜ਼ਿਲੇ ਦੇ ਕਸਬਾ ਸਨੌਰ ਵਿੱਚ ਦੋ ਨਕਾਬਪੋਸ਼ ਨੌਜਵਾਨਾਂ ਵੱਲੋਂ ਦੁਕਾਨਦਾਰ ਉਪਰ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਉਸ ਦੀਆਂ ਬਾਹਾਂ ਅਤੇ ਗਰਦਨ ਝੁਲਸ ਗਏ। ਸਨੌਰ ਵਾਸੀ ਨੌਜਵਾਨ ਨਿਖਿਲ ਸਿੰਗਲਾ ਹਾਰਡਵੇਅਰ ਦੀ ਦੁਕਾਨ ਕਰਦਾ ਹੈ। ਉਹ ਜਦੋਂ ਦੁਕਾਨ ਦੇ ਅੰਦਰ ਬੈਠਾ ਸੀ ਤਾਂ ਨਕਾਬਪੋਸ਼ ਦੋ ਨੌਜਵਾਨਾਂ ਨੇ ਆ ਕੇ ਪਹਿਲਾਂ ਕੋਈ ਸਾਮਾਨ ਮੰਗਿਆ ਅਤੇ ਫੇਰ ਤੁਰੰਤ ਬਾਅਦ ਉਸ ’ਤੇ ਤੇਜ਼ਾਬ ਸੁੱਟ ਦਿੱਤਾ।

LEAVE A REPLY

Please enter your comment!
Please enter your name here